ਗੜਦੀਵਾਲ, 15 ਸਤੰਬਰ (ਮਲਹੋਤਰਾ)- ਅੱਜ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਚੱਲ ਰਹੇ ਐੱਨ.ਸੀ.ਸੀ ਦੇ ਟਰਾਇਲ ਸਮੇਂ ਦੌੜ ਲਗਾਉਂਦਿਆਂ ਇੱਕ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਐੱਨ.ਸੀ.ਸੀ. ਬਟਾਲੀਅਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਐੱਨ.ਸੀ.ਸੀ. ਦੇ ਟਰਾਇਲ ਚੱਲ ਰਹੇ ਸਨ। ਇਸ ਟਰਾਇਲ ਦੌਰਾਨ ਦੌੜ ਚ ਭਾਗ ਲੈਂਦਿਆਂ ਬੀ.ਐੱਸ.ਸੀ’ ਤੀਜਾ ਸਮੈਸਟਰ ਦੀ ਵਿਦਿਆਰਥਣ ਸੋਨਾਲੀ ਡਿੱਗ ਪਈ, ਮੌਕੇ ਤੇ ਪ੍ਰਬੰਧਕਾਂ ਨੇ ਅਤੇ ਕਾਲਜ ਸਟਾਫ ਵਲੋਂ ਤੁਰੰਤ ਉਸ ਵਿਦਿਆਰਥਣ ਨੂੰ ਦਸੂਹਾ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਲੜਕੀ ਪਿੰਡ ਕਾਲਰਾ ਦੀ ਦੱਸੀ ਜਾ ਰਹੀ ਹੈ ਹੁਣ ਪੋਸਟਮਾਰਟਮ ਕਰਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਅਤੇ ਜਾਂਚ ਜਾਰੀ ਹੈ।