ਗੜ੍ਹਦੀਵਾਲਾ, 12 ਸਤੰਬਰ (ਮਲਹੋਤਰਾ)- ਅੱਜ ਆਰ.ਕੇ.ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਇੱਕ ਸਮਾਗਮ ਪ੍ਰਿੰਸੀਪਲ ਕੇ.ਐਨ.ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿੱਚ ਜਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਵਿੱਚ ਜਿਲ੍ਹੇ ਭਰ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਅੰਡਰ 17 ਲੜਕੀਆਂ ਦੀ ਸਕੂਲ ਦੀ ਟੀਮ ਨੂੰ ਪ੍ਰਿੰਸੀਪਲ ਕੇ.ਐਨ.ਸ਼ਰਮਾ. ਨੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਿ੍ੰਸੀਪਲ ਕੇ.ਐਨ.ਸ਼ਰਮਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਜਿੱਤ ਸਕੂਲ ਦੇ ਅਧਿਆਪਕਾਂ ਦੇ ਵਧੀਆ ਮਾਰਗਦਰਸ਼ਨ ਸਦਕਾ ਹੋਈ ਹੈ ਅਤੇ ਇਹ ਬੱਚਿਆਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਬੱਚਿਆਂ ਨੂੰ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀ.ਪੀ.ਆਈ. ਰਣਜੋਧ ਸਿੰਘ, ਮੈਡਮ ਕਮਲੇਸ਼, ਮੈਡਮ ਪ੍ਰਿਆ ਸ਼ਰਮਾ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।