ਬੁੱਲੋਵਾਲ, 9 ਸਤੰਬਰ (ਬੇਦੀ)- ਬਹੁਜਨ ਸਮਾਜ ਪਾਰਟੀ ਜਿਲ੍ਹਾ ਹੁਸ਼ਿਆਰਪੁਰ ਵੱਲੋਂ ਰਾਜਸਥਾਨ ਸੂਬੇ ‘ਚ ਕਾਂਗਰਸ ਰਾਜ ਵਿੱਚ ਦਲਿਤਾਂ ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਜਿਲ੍ਹਾ ਪ੍ਰਧਾਨ ਦਲਜੀਤ ਰਾਏ ਦੀ ਪ੍ਰਧਾਨਗੀ ਹੇਠ ਸ਼ਹੀਦ ਊਧਮ ਸਿੰਘ ਪਾਰਕ ਤੋਂ ਚੱਲ ਕੇ ਸੈਸ਼ਨ ਚੌਕ ਵਿਖੇ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਬਸਪਾ ਪੰਜਾਬ ਪ੍ਰਧਾਨ ਸ. ਜਸਵੀਰ ਸਿੰਘ ਗੜੀ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਗੁਰਲਾਲ ਸੈਲਾ, ਠੇਕੇਦਾਰ ਰਜਿੰਦਰ ਸਿੰਘ, ਚੋਧਰੀ ਗੁਰਨਾਮ ਸਿੰਘ ਕੋਟਫਤੂਹੀ ਜਨਰਲ ਸਕੱਤਰ ਬਸਪਾ ਪੰਜਾਬ ਜੀ ਨੇ ਸ਼ਿਰਕਤ ਕੀਤੀ। ਆਪਣੇ ਸਬੋਧਨ ਵਿੱਚ ਗੜੀ ਜੀ ਨੇ ਕਿਹਾ ਕਿ ਰਾਜਸਥਾਨ ਦਲਿਤਾਂ ਤੇ ਹੋ ਰਹੇ ਅੱਤਿਆਚਾਰਾਂ ਦੇ ਮਾਮਲੇ ਵਿੱਚ ਦੇਸ਼ ਵਿੱਚ ਤੀਜੇ ਨੰਬਰ ‘ਤੇ ਹੈ। ਬੀਤੇ ਦਿਨ ਇਸ ਸੂਬੇ ਵਿੱਚ ਕਾਂਗਰਸ ਸਰਕਾਰ ਦੇ ਰਾਜ ‘ਚ ਜ਼ਲੋਰ ਜਿਲ੍ਹੇ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਤ ਤੀਜੀ ਕਲਾਸ ਦੇ ਇੰਦਰ ਮੇਘਵਾਲ ਵੱਲੋਂ ਘੜੇ ‘ਚੋਂ ਪਾਣੀ ਪੀਣ ਕਰਕੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਾਂਗਰਸ ਸਰਕਾਰ ਵੱਲੋਂ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ।
ਉਲਟਾ ਇਨਸਾਫ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਉੱਤੇ ਪੁਲਿਸ ਨੇ ਲਾਠੀਚਾਰਜ ਕੀਤਾ। ਕਾਂਗਰਸ ਸਰਕਾਰ ਦਲਿਤਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਇਨਸਾਫ਼ ਦੇਣ ਵਿੱਚ ਫੇਲ੍ਹ ਸਾਬਿਤ ਹੋਈ ਹੈ। ਸਾਡੀ ਮਾਣਯੋਗ ਰਾਸ਼ਟਰਪਤੀ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਸ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਕੇ ਉੱਥੇ ਰਾਸ਼ਟਰਪਤੀ ਸ਼ਾਸ਼ਨ ਲਾਗੂ ਕੀਤਾ ਜਾਵੇ। ਇਸ ਮੌਕੇ ਮਨਿੰਦਰ ਸਿੰਘ ਸ਼ੇਰਪੁਰੀ, ਸ. ਉਂਕਾਰ ਸਿੰਘ ਝੱਮਟ, ਇੰਜੀਨੀਅਰ ਮਹਿੰਦਰ ਸਿੰਘ ਸੰਧਰ, ਸੁਖਦੇਵ ਸਿੰਘ ਬਿੱਟਾ, ਯੱਸ਼ ਭੱਟੀ, ਗੁਰਦੇਵ ਬਿੱਟੂ, ਬੀਬੀ ਮਹਿੰਦਰ ਕੌਰ, ਕ੍ਰਿਸ਼ਨਾ ਰੇਨੂ ਲੱਧੜ, ਸਰਵਣ ਨਿਆਂਜੀਆਂ, ਐਡ.ਪਲਵਿੰਦਰ ਲਾਡੀ, ਡਾ. ਰਤਨ ਚੰਦ, ਹੈਪੀ ਫੰਬੀਆਂ, ਦਲਵਿੰਦਰ ਬੋਦਲ ਗੁਰਮੀਤ ਬੱਧਨ, ਬੂਟਾ ਰਾਮ, ਡਾ ਜਸਪਾਲ, ਵਿਜੈ ਖਾਨਪੁਰੀ, ਪੰਮਾ ਬੱਗੇਵਾਲੀਆ, ਮਨਜੀਤ ਜੱਸੀ, ਜਸਕਰਨ ਜੱਸੀ, ਰੱਜਤ, ਭੀਮਾ, ਸ਼ਾਦੀ ਲਾਲ, ਹਰਜੀਤ ਲਾਡੀ ਅਤੇ ਸੈਂਕੜੇ ਵਰਕਰ ਹਾਜ਼ਰ ਸਨ।