ਗੜਦੀਵਾਲਾ, 8 ਸਤੰਬਰ (ਮਲਹੋਤਰਾ) ਸਿੱਖਿਆ ਵਿਭਾਗ ਦੇ ਹੁਕਮਾਂ ਅਨੂਸਾਰ ਜਿਲ੍ਹਾ ਸਿੱਖਿਆ ਅਫਸਰ (ਸ) ਸ. ਗੁਰਸਰਨ ਸਿੰਘ ਕਮ ਪ੍ਰਧਾਨ ਜਿਲ੍ਹਾ ਟੂਰਨਾਮੈਂਟ ਕਮੇਟੀ ਹੁਸ਼ਿਆਰਪੁਰ , ਉਪ ਜਿਲ੍ਹਾ ਸਿੱਖਿਆ ਅਫਸਰ (ਸ) ਸ਼੍ਰੀ ਧੀਰਜ ਵਿਸ਼ਿਸ਼ਟ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐਮ. ਸਪੋਰਟਸ ਸ.ਦਲਜੀਤ ਸਿੰਘ ਦੀ ਦੇਖ-ਰੇਖ ਵਿੱਚ ਦੋ ਦਿਨਾਂ ਵੱਖ-ਵੱਖ ਖੇਡ ਸਥਾਨਾਂ ਤੇ ਲੜਕੇ/ਲੜਕੀਆਂ ਸਸਸਸ ਬਾਗਪੁਰ, ਸਸਸਸ ਖੁਆਸਪੁਰਹੀਰਾਂ, ਸਹਸ ਭੀਖੋਵਾਲ ਅਤੇ ਸਹਸ ਮੇਘੋਵਾਲ ਗੰਜੀਆਂ ਵਿਖੇ ਜਿਲ੍ਹਾ ਪੱਧਰੀ ਖੇਡਾਂ ਵੱਖ-ਵੱਖ ਖੇਡ ਕਨਵੀਨਰਾਂ ਵਲੋਂ ਕਰਵਾਈਆਂ ਜਾ ਰਹੀਆਂ ਹਨ।
ਇਹਨਾਂ ਖੇਡਾਂ ਵਿੱਚ ਕਬੱਡੀ ਨੈਸ਼ਨਲ ਸਟਾਇਲ ਲੜਕੀਆਂ, ਕਬੱਡੀ ਸਰਕਲ ਸਟਾਇਲ ਲੜਕੇ, ਰੱਸਾ-ਕਸੀ, ਹੈਂਡਬਾਲ ਅਤੇ ਵਾਲੀਬਾਲ ਕਰਵਾਏ ਗਏ। ਇਹਨਾਂ ਖੇਡਾਂ ਦਾ ਉਦਘਾਟਨ ਜਿਲ੍ਹਾ ਸਿੱਖਿਆ ਅਫਸਰ (ਸ) ਕਮ ਪ੍ਰਧਾਨ ਜਿਲ੍ਹਾ ਟੂਰਨਾਂਮੈਂਟ ਕਮੇਟੀ ਵਲੋਂ ਕੀਤਾ ਗਿਆ। ਇਸ ਮੌਕੇ ਖੇਡ ਕਨਵੀਨਰ ਸ. ਕੁਲਵਿੰਦਰ ਸਿੰਘ, ਸ. ਪ੍ਰਭਜੋਤ ਸਿੰਘ, ਸ. ਜਗਜੀਤ ਸਿੰਘ, ਸ਼੍ਰੀ ਦੀਪਕ ਸੋਂਧੀ, ਸ. ਹਰਵਿੰਦਰ ਸਿੰਘ, ਸ਼੍ਰੀ ਨਰੇਸ਼ ਕੁਮਾਰ, ਸ. ਸੁਖਦੇਵ ਸਿੰਘ, ਸ਼੍ਰੀ ਸਰਬਜੀਤ ਸਿੰਘ, ਸ਼੍ਰੀਮਤੀ ਰੀਨਾ ਰਾਣੀ, ਸ਼੍ਰੀਮਤੀ ਰਾਜ ਕੁਮਾਰੀ , ਸੰਦੀਪ ਸਿੰਘ, ਸੰਦੀਪ ਕੁਮਾਰ, ਜਗਦੀਸ਼ ਬਹਾਦਰ ਸਿੰਘ, ਹਰਜਿੰਦਰ ਸਿੰਘ, ਸੁੱਚਾ ਸਿੰਘ, ਸੁਰਿੰਦਰ ਚੰਦ, ਰਾਮ ਲਾਲ, ਦਵਿੰਦਰ ਸਿੰਘ, ਜਸਪਿੰਦਰ ਸਿੰਘ ਆਦਿ ਹਾਜਰ ਸਨ। ਇਹ ਸਮੁੱਚੀ ਜਾਣਕਾਰੀ ਦਲਜੀਤ ਸਿੰਘ ਡੀ.ਐਮ.ਸਪੋਰਟਸ ਵਲੋਂ ਦਿੱਤੀ ਗਈ।