ਗੜਦੀਵਾਲਾ, 7 ਸਤੰਬਰ (ਮਲਹੋਤਰਾ}- ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਅਮਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ.ਐਮ.ਓ ਮੰਡ ਪੰਧੇਰ ਡਾਕਟਰ ਐੱਸ. ਪੀ. ਸਿੰਘ ਦੀ ਅਗਵਾਈ ਵਿੱਚ ਅੱਜ ਹੈਲਥ ਵੈਲਨੈਸ ਸੈਂਟਰ ਮੱਕੋਵਾਲ ਵਿਖੇ ਜੱਚਾ ਬੱਚਾ ਪੌਸ਼ਟਿਕ ਖੁਰਾਕ ਦੀ ਜਾਣਕਾਰੀ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਦੱਸਿਆ ਕਿ ਰਾਸ਼ਟਰੀ ਪੋਸ਼ਣ ਦਿਵਸ ਹਫਤਾ ਮਨਾਉਣ ਦਾ ਮੁੱਖ ਮੰਤਵ ਗਰਭਵਤੀ ਔਰਤਾਂ, ਕਿਸ਼ੋਰ ਅਵਸਥਾ ਵਾਲੇ ,ਨਵ ਜਨਮੇ ਬੱਚਿਆਂ ਸਮੇਤ ਹਰੇਕ ਉਮਰ ਦੇ ਲੋਕਾਂ ਨੂੰ ਪੌਸ਼ਟਿਕ ਖੁਰਾਕ ,ਡਾਇਰੀਆ ਅਤੇ ਅਨੀਮੀਆ ਮੁਕਤ ਰਹਿਣ ਲਈ ਜਾਣਕਾਰੀ ਦੇਣਾ ਹੈ । ਇਸ ਮੌਕੇ ਹੱਥ ਧੋਣ ਦੀ ਵਿਧੀ ਸਮਝਾਈ ਗਈ ।ਇਸ ਮੌਕੇ ਹੈਲਥ ਇੰਸਪੈੱਕਟਰ ਵਿਜੇ ਕੁਮਾਰ , ਸੀ ਐਚ ਓ ਹਰਕੀਰਤ ਸਿੰਘ , ਆਸ਼ਾ ਵਰਕਰ ਅਤੇ ਪਿੰਡ ਵਾਸੀ ਹਾਜਿਰ ਸਨ ।