ਗੜਦੀਵਾਲਾ, 7 ਸਤੰਬਰ (ਮਲਹੋਤਰਾ}- ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੋਸਾਇਟੀ ਟਾਂਡਾ ਵੱਲੋਂ ਚਲਾਏ ਜਾ ਰਹੇ ਜੀ.ਆਰ.ਡੀ ਇੰਸਟੀਚਿਊਟ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਨੂੰ ਕਾਲਜ ਦੇ ਪ੍ਰਬੰਧਕਾਂ ਵੱਲੋਂ ਮਨੁੱਖਤਾ ਦੀ ਇਸ ਸੇਵਾ ਵਿਚ ਲੱਗੇ ਹੋਏ ਗੁਰੂ ਆਸਰਾ ਘਰ ਬਾਹਗਾ ਵਿਖੇ ਲਿਜਾਇਆ ਗਿਆ।ਸੰਸਥਾ ਦੀ ਚੇਅਰਪਰਸਨ ਪਰਦੀਪ ਕੌਰ, ਐਮਡੀ, ਬਿਕਰਮ ਸਿੰਘ ਰਸੂਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸੰਸਥਾ ਦੇ ਮੈਨੇਜਰ ਸਰਬਜੀਤ ਸਿੰਘ ਮੋਮੀ ਦੀ ਅਗਵਾਈ ਵਿੱਚ ਗੁਰੂ ਆਸਰਾ ਘਰ ਪਹੁੰਚੀਆਂ ਵਿਦਿਆਰਥਣਾਂ ਨੂੰ ਮੁੱਖ ਸੇਵਾਦਾਰ ਸਮਾਜ ਸੇਵੀ ਭਾਈ ਮਨਜੋਤ ਸਿੰਘ ਤਲਵੰਡੀ ਅਤੇ ਜਥੇਦਾਰ ਦਵਿੰਦਰ ਸਿੰਘ ਮੂਨਕਾਂ ਵਲੰਟੀਅਰ ਸੇਵਾਦਾਰ ਸਰਬੱਤ ਦਾ ਭਲਾ ਸੇਵਾ ਸੋਸਾਇਟੀ ਮੂਨਕ ਕਲਾਂ ਵੱਲੋਂ ਗੁਰੂ ਆਸਰਾ ਘਰ ਵਿੱਚ ਰਹਿ ਰਹੇ ਵਿਅਕਤੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇੱਥੇ ਰਹਿ ਰਹੇ ਕਰੀਬ 105 ਤੋਂ ਉਪਰ ਰਹਿ ਰਹੇ ਲੋੜਵੰਦ ਵਿਅਕਤੀਆਂ ਜਿਨ੍ਹਾਂ ਵਿੱਚ ਅਪਾਹਿਜ, ਮਰੀਜ਼ ਅਤੇ ਖ਼ਾਸ ਕਿਸਮ ਦੇ ਵਿਅਕਤੀਆਂ ਦੀ ਸੇਵਾ ਨਿਸ਼ਕਾਮ ਤੌਰ ਤੇ ਕੀਤੀ ਜਾਂਦੀ ਹੈ। ਇਸ ਮੌਕੇ ਮੈਨੇਜਰ ਸਰਬਜੀਤ ਸਿੰਘ ਮੋਮੀ ਨੇ ਗੁਰੂ ਆਸਰਾ ਘਰ ਵਿੱਚ ਮਨੁੱਖਤਾ ਦੀ ਸੇਵਾ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕੀਤੀ ਜਾ ਰਹੀ ਸੇਵਾ ਨੂੰ ਮਹਾਨ ਦੱਸਿਆ । ਇਸ ਮੌਕੇ ਮਨਦੀਪ ਕੌਰ ,ਰੇਨੂੰ ਬਾਲਾ, ਗੁਰਦੇਵ ਸਿੰਘ ਆਦਿ ਵੀ ਹਾਜ਼ਰ ਸਨ l