ਗੜਦੀਵਾਲਾ, 7 ਸਤੰਬਰ (ਮਲਹੋਤਰਾ}- ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਸਰਕਾਰੀ ਸਕੀਮਾਂ ਸਬੰਧੀ ਗੁਰਦੁਆਰਾ ਸਿੰਘ ਸਭਾ ਗੜ੍ਹਦੀਵਾਲਾ ਵਿਖੇ ਵਿਸ਼ੇਸ਼ ਸੁਵਿਧਾ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਬੁਢਾਪਾ ਪੈਨਸ਼ਨ ਅਤੇ ਹੋਰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਪਹੁੰਚੇ। ਇਸ ਕੈਂਪ ਵਿੱਚ ਜ਼ਿਲ੍ਹਾ ਯੂਥ ਪ੍ਰੈਜ਼ੀਡੈਂਟ ਚੌਧਰੀ ਰਾਜਵਿੰਦਰ ਸਿੰਘ ਰਾਜਾ ਵੀ ਆਪਣੀ ਟੀਮ ਨਾਲ ਪਹੁੰਚ ਕੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਕੈਂਪ ਵਿੱਚ 100 ਤੋਂ ਵੱਧ ਲੋਕਾਂ ਦੇ ਫਾਰਮ ਭਰੇ ਗਏ। ਇਸ ਮੌਕੇ ਵਿਭਾਗ ਵੱਲੋਂ ਸੀ ਡੀ ਪੀ ਓ ਮੈਡਮ ਜਸਵਿੰਦਰ ਕੌਰ, ਮੈਡਮ ਸੀਤਲ ਕੌਰ, ਮੈਡਮ ਰਾਜ ਰਾਣੀ, ਮੈਡਮ ਪ੍ਰਵੀਨ ਕੁਮਾਰੀ, (ਸਾਰੇ ਸੁਪਰਵਾਈਜ਼ਰ) ਤੇ ਕਲਰਕ ਹਰਭਜਨ ਸਿੰਘ ਨੇ ਲੋਕਾਂ ਨੂੰ ਬੁਢਾਪਾ ਪੈਨਸ਼ਨਾਂ ਅਤੇ ਹੋਰ ਸਰਕਾਰੀ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਫਾਰਮ ਭਰੇ। ਇਸ ਮੌਕੇ ਯੂਥ ਨੇਤਾ ਕੁਲਦੀਪ ਸਿੰਘ ਮਿੰਟੂ, ਅਵਤਾਰ ਸਿੰਘ, ਮਨਪਰੀਤ ਪਟਵਾਰੀ, ਜਸਬੀਰ ਸਿੰਘ ਰੂਪੋਵਾਲ, ਬੀਬੀ ਪਰਮਜੀਤ ਕੌਰ, ਅਨੀਤਾ ਰਾਣੀ, ਇੰਦਰਜੀਤ ਕੌਰ, ਜਯੋਤੀ ਗੁਪਤਾ, ਕਿਰਨ ਸ਼ਰਮਾ, ਜਸਵੰਤ ਕੌਰ, ਮੀਨਾ ਕੁਮਾਰੀ, ਇੰਦੂ ਬਾਲਾ, ਸੁਮਨ ਬਾਲਾ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।