ਹਰਿਆਣਾ, 4 ਸਤੰਬਰ (ਰਮਨਦੀਪ ਸਿੰਘ)- ਸੁਸਾਇਟੀ ਦੇ ਪ੍ਰਧਾਨ ਉਕਾਂਰ ਸਿੰਘ ਧਾਮੀ, ਰਾਮ ਸਿੰਘ ਧੁੱਗਾ, ਹਰਜੀਤ ਸਿੰਘ ਨੰਗਲ, ਕਿਰਪਾਲ ਸਿੰਘ ਕਸਬਾ ਨੇ ਕਿਹਾ ਸਾਡੀ ਸੁਸਾਇਟੀ ਲੋਕ ਹਿੱਤਾਂ ਲਈ ਸਮਰਪਤ ਰਹੇਗੀ। ਪ੍ਰਸ਼ਾਸ਼ਨ ਅਤੇ ਲੋਕਾਂ ਵਿੱਚ ਕੜੀ ਦਾ ਕੰਮ ਕਰੇਗੀ। ਸਰਕਾਰ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰੇਗੀ, ਲੋਕ ਵਿਰੋਧੀ ਫੈਸਲਿਆਂ ਵਿੱਚ ਸੰਘਰਸ਼ ਕਰੇਗੀ। ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕਰਦਿਆਂ ਨੇਤਾਵਾਂ ਨੇ ਕਿਹਾ ਕਿ ਲੋਕ ਸੇਵਕ ਬਣ ਕੇ ਕੰਮ ਕਰੋ, ਲੋਕਾਂ ਨਾਲ ਚੰਗਾ ਵਿਵਹਾਰ ਕਰਨਾ ਸਿੱਖਣ ਪੁਲੀਸ ਦੇ ਮੁਲਾਜ਼ਮ ਇਸ ਨਾਲ ਮਿਤਰਤਾ ਵਧੇਗੀ ਅਤੇ ਨਸ਼ਿਆਂ ਸਬੰਧੀ ਭੇਦ ਲੋਕ ਦੇਣਗੇ ਚੰਗਾ ਭਵਿੱਖ ਸਿਰਜਣ ਲਈ ਸਰਕਾਰ ਪ੍ਰਸ਼ਾਸ਼ਨ ਅਤੇ ਸ਼ੋਸ਼ਲ ਜਥੇਬੰਦੀਆਂ ਦਾ ਆਪਸੀ ਤਾਲਮੇਲ ਵਧੇਗਾ। ਬਹਾਦਰ ਸਿੰਘ ਸੁਨੇਤ, ਇਕਬਾਲ ਸਿੰਘ ਪ੍ਰਧਾਨ ਹਰਿਆਣਾ ਮਿਊਂਸੀਪਲ ਕਮੇਟੀ, ਬਾਬਾ ਦਵਿੰਦਰ ਸਿੰਘ ਬੂਰੇ ਜੱਟਾਂ, ਗੁਰਸਿਮਰਤ ਸਿੰਘ ਲਾਚੋਵਾਲ, ਦਲੀਪ ਸਿੰਘ ਰੰਧਾਵਾ, ਰਜਿੰਦਰ ਸਿੰਘ, ਜਸਦੀਪ ਸਿੰਘ ਪਥਿਆਲ, ਸਤਪਾਲ ਸਿੰਘ, ਗੁਰਜਿੰਦਰ ਸਿੰਘ, ਲਸ਼ਕਰ ਸਿੰਘ, ਸੰਦੀਪ ਸਿੰਘ ਸਾਬਕਾ ਸਰਪੰਚ, ਬਲਬੀਰ ਸਿੰਘ ਬੁਲੋਵਾਲ, ਹਿੰਮਤ ਸਿੰਘ ਧੀਰਾ ਕੋਟਲੀ, ਗੁਰਦੀਪ ਸਿੰਘ, ਕਲਦੀਪ ਸਿੰਘ ਨੰਦਾਚੌਰ, ਨਿਰਮਲ ਸਿੰਘ, ਪੂਰਨ ਸਿੰਘ, ਬਲਜਿੰਦਰ ਸਿੰਘ ਨੰਗਲ, ਮਨਦੀਪ ਸਿੰਘ ਟਾਂਡਾ, ਅਵਤਾਰ ਸਿੰਘ ਭੁੰਗਾ, ਦੀਦਾਰ ਸਿੰਘ, ਸੰਦੀਪ ਸਿੰਘ ਆਦਿ ਸ਼ਾਮਲ ਸਨ।