ਤਲਵਾੜਾ, 03 ਸਤੰਬਰ (ਬਲਦੇਵ ਰਾਜ ਟੋਹਲੂ)- ਤਲਵਾੜਾ ਬਲਾਕ ਦੇ ਕੰਢੀ ਇਲਾਕੇ ‘ਚ ਤੇਜ ਮੀਂਹ ਕਾਰਨ ਤਿੰਨ ਘੰਟੇ ਤੱਕ ਯਾਤਾਯਾਤ ਬੰਦ ਰਿਹਾ, ਸਕੂਲ ਤੋਂ ਆ ਰਹੇ ਬੱਚਿਆਂ ਤੇ ਬੱਸ ਵਿੱਚ ਬੈਠੇ ਯਾਤਰੀਆਂ ਨੂੰ ਕਈ ਘੰਟੇ ਤਕ ਕਰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।
ਪਿਛਲੀਆਂ ਸਰਕਾਰਾਂ ਨੇ ਕੰਢੀ ਇਲਾਕੇ ਵਿੱਚ ਕਰਾਸਰ ਲਗਵਾ ਕੇ ਕੰਢੀ ਦੇ ਦਫ਼ਾ ਵਾਲੇ ਜੰਗਲਾਂ ਵਿੱਚੋਂ ਦਰੱਖਤਾਂ ਨੂੰ ਮੁੱਢੋਂ ਪਟਵਾ ਕੇ ਲੱਕੜ ਮਾਫੀਆ ਨੂੰ ਬੜ੍ਹਾਵਾ ਦਿੱਤਾ ਸੀ,
ਪਿਛਲੀਆਂ ਸਰਕਾਰਾਂ ਜਿਧਰੋਂ ਹਰ ਰੋਜ਼ ਯਾਤਰੀ ਦੂਰ-ਦੂਰ ਤਕ ਨਿਕਲਦੇ ਨੇ ਉਨ੍ਹਾਂ ਖੱਡਾ ਵਿੱਚ ਪੁੱਲ ਬਣਾਉਣਾ ਭੁੱਲ ਗਈਆਂ।
ਰਜਵਾਲ, ਭੰਬੋਤਾੜ, ਬਰੀਗਲੀ, ਅਮਰੋਹ, ਰਾਮਗੜ੍ਹ, ਭਵਨੌਰ, ਦੀਆਂ ਖੱਡਾਂ ਵਿੱਚ ਤੇਜ਼ ਮੀਂਹ ਪੈਣ ਕਾਰਨ ਪਾਣੀ ਦੇ ਤੇਜ਼ ਵਹਾਅ ਕਾਰਨ ਯਾਤਾਯਾਤ ਕਈ ਘੰਟਿਆਂ ਤੱਕ ਰੁਕਿਆ ਰਿਹਾ, ਲੋਕਾਂ ਨੂੰ ਕਈ ਘੰਟਿਆਂ ਤੱਕ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਦੇਖਦੇ ਹੀ ਦੇਖਦੇ ਸਕੂਟਰ ਸਵਾਰ ਪਾਣੀ ਦੇ ਤੇਜ਼ ਬਹਾਅ ਦੇ ਕਾਰਨ ਡੂੰਘੀ ਖੱਡ ਵਿਚ ਜਾ ਡਿੱਗਿਆ ਤੇ ਉਸ ਨੂੰ ਸਿਰ ਤੇ ਗਹਿਰੀਆਂ ਸੱਟਾਂ ਲੱਗੀਆਂ।
ਜਿਸ ਦੀ ਰਾਹਗੀਰਾਂ ਨੇ ਪਾਣੀ ਵਿਚੋਂ ਕੱਢ ਕੇ ਡਾਕਟਰ ਕੋਲ ਜਾ ਕੇ ਮੱਲਮ ਪੱਟੀ ਕਰਵਾਈ। ਕੰਢੀ ਖੇਤਰ ਦੇ ਲੋਕਾਂ ਨੇ ਪੰਜਾਬ ਸਰਕਾਰ ਕੋਲੋਂ ਖੱਡਾਂ ਵਿੱਚ ਪੁੱਲ ਬਣਾਉਣ ਦੀ ਮੰਗ ਕੀਤੀ।