ਤਲਵਾੜਾ, 02 ਸਤੰਬਰ (ਬਲਦੇਵ ਰਾਜ ਟੋਹਲੂ)- ‘ਖੇਡਾਂ ਵਤਨ ਪੰਜਾਬ ਦੀਆਂ‘ ਬਲਾਕ ਤਲਵਾੜਾ ਦੇ ਪਿੰਡ ਭਵਨੌਰ ਦੇ ਸਟੇਡੀਅਮ ਵਿੱਚ ਦੂਸਰੇ ਦਿਨ ਦੀਆਂ ਖੇਡਾਂ ਕਰਵਾਈਆ ਗਈਆਂ।
ਅੱਜ ਦੇ ਮੁਕਾਬਲਿਆਂ ਦੀ ਸ਼ੁਰੂਆਤ ਮਾਨਯੋਗ ਜਿਲ੍ਹਾਂ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਜੀ.ਓ.ਜੀ. ਟੀਮ ਵੱਲੋਂ ਸੂਬੇਦਾਰ ਸੁਨੀਲ ਕੌਸ਼ਲ, ਸੂਬੇਦਾਰ ਸ਼ਮਿੰਦਰ ਜੀਤ ਸਿੰਘ, ਸਤਵਿੰਦਰ ਸਿੰਘ, ਸੁਨੀਲ ਪਰਮਾਰ, ਸੰਜੀਵ ਕੁਮਾਰ ਨੇ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਖੇਡ ਮੰਚ ਦਾ ਸੰਚਾਲਨ ਸਮਰਜੀਤ ਸਿੰਘ ਸ਼ਮੀ ਦੁਆਰਾ ਕੀਤਾ ਗਿਆ।
ਅੱਜ ਦੇ ਮੁੱਖ ਮੁਕਾਬਲੇ ਐਥਲੈਟਿਕਸ ਅੰਡਰ-14 600 ਮੀਟਰ, 200 ਮੀਟਰ
ਅੰਡਰ-17 400 ਮੀਟਰ, 800 ਮੀਟਰ
ਅੰਡਰ-21 400 ਮੀਟਰ, 800 ਮੀਟਰ
ਵਾਲੀਵਾਲ ਮੁਕਾਬਲਿਆਂ ਵਿੱਚ ਅੰਡਰ- 14 ਸਰਕਾਰੀ ਸਕੂਲ ਸੰਧਾਣੀ ਜੇਤੂ ਰਿਹਾ।
ਕਬੱਡੀ ਮੁਕਾਬਲਿਆਂ ਵਿੱਚ U.14 ਕਬੱਡੀ ਲੜਕੇ ਰਾਮਗੜ੍ਹ vs ਪਲਾਹੜ ਦਾ ਮੈਚ ਹੋਇਆ ਜਿਸ ਵਿੱਚ ਪਲਾਹੜ ਜੇਤੂ ਰਿਹਾ।
U. 17 ਕਬੱਡੀ Boys ਤਲਵਾੜਾ ਸੈ.1 ਜੇਤੂ ਰਿਹਾ।
U. 21 ਕਬੱਡੀ Boys ਵਿੱਚ ਰਾਣਾ ਕਲੱਬ ਜੇਤੂ ਰਿਹਾ।
U. 21-40 ਕਬੱਡੀ Boys ਭੰਬੋਤਾੜ ਜੇਤੂ ਰਿਹਾ।
ਟੂਰਨਾਮੈਂਟ ਵਿੱਚ ਸਾਰੇ ਟੀਮ ਇੰਚਾਰਜਾਂ ਨੇ ਆਪਣੀ ਡਿਊਟੀ ਬਖ਼ੂਬੀ ਨਿਭਾਈ। ਇਲਾਕੇ ਦੇ ਲੋਕਾਂ ਵਿੱਚ ਅੱਜ ਦੇ ਮੁਕਾਬਲਿਆਂ ਪ੍ਰਤੀ ਦਿਲਚਸਪੀ ਦਿਖਾਉਂਦੇ ਹੋਏ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਗਈ। ਪਿੰਡ ਭਵਨੌਰ ਦੀ ਸਰਪੰਚ ਰੀਨਾ ਰਾਣੀ ਅਤੇ ਮੈਂਬਰ ਆਮ ਆਦਮੀ ਪਾਰਟੀ ਅਰੁਣਾ ਬਾਲਾ ਨੇ ਟੂਰਨਾਮੈਂਟ ਕਮੇਟੀ ਨਾਲ ਪੂਰਨ ਰੂਪ ਵਿੱਚ ਸਹਿਯੋਗ ਕੀਤਾ। ਅਮਨਦੀਪ ਕੌਰ ਕੋਚ ਬਾਸਕਟਬਾਲ ਅਤੇ ਜੋਗੀ ਕੋਚ ਕਿੱਕ ਬਾਕਸਿੰਗ ਦੀ ਦੇਖ-ਰੇਖ ਅਧੀਨ ਸਾਰੀਆਂ ਖੇਡਾਂ ਸਫਲਤਾਪੂਰਵਕ ਨੇਪਰੇ ਚੜੀਆਂ।