ਤਲਵਾੜਾ, 02 ਸਤੰਬਰ (ਬਲਦੇਵ ਰਾਜ ਟੋਹਲੂ)- ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਖੇਡਾਂ ਵਤਨ ਪੰਜਾਬ ਦੀਆਂ ਪ੍ਰੋਗਰਾਮ ਤਹਿਤ ਬਲਾਕ ਤਲਵਾੜਾ ਵਿੱਚ ਤਿੰਨ ਦਿਨਾ ਖੇਡ ਟੂਰਨਾਮੈਂਟ ਦੀ ਸ਼ੁਰੂਆਤ ਪਿੰਡ ਭਵਨੌਰ ਖਮਤਾ ਪੱਤੀ ਦੇ ਖੇਡ ਸਟੇਡੀਅਮ ਕੀਤੀ ਗਈ, ਜਿਸ ਵਿੱਚ ਮੁੱਖ ਮਹਿਮਾਨ ਦਲਜੀਤ ਸਿੰਘ ਡੀ.ਐੱਮ. ਸਪੋਰਟਸ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਨੋਡਲ ਅਫ਼ਸਰ ਪ੍ਰਿੰ. ਵੀਨਾ ਬੱਧਣ, ਅਮਨਦੀਪ ਕੌਰ ਬਾਸਕਟਬਾਲ ਕੋਚ, ਜੋਗੀ ਕਿੱਕ ਬਾਕਸਿੰਗ ਕੋਚ ਦੀ ਦੇਖਰੇਖ ਹੇਠ ਅੱਜ ਬਲਾਕ ਪੱਧਰ ਤੇ ਵਾਲੀਬਾਲ, ਐਥਲੈਕਿਸ, ਕਬੱਡੀ ਨੈਸ਼ਨਲ ਸਟਾਈਲ, ਖੋ-ਖੋ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਗਰਾਮ ਪੰਚਾਇਤ ਖਮਤਾ ਪੱਤੀ ਦੇ ਸਰਪੰਚ ਰੀਨਾ ਰਾਣੀ, ਬਬਲੂ, ਅਰੁਣ ਬਾਲਾ ਆਮ ਆਦਮੀ ਪਾਰਟੀ ਆਗੂ ਅਤੇ ਵੱਡੀ ਗਿਣਤੀ ਪੰਚ ਸਰਪੰਚ, ਖੇਡ ਪ੍ਰੇਮੀ ਅਤੇ ਅਧਿਕਾਰੀ ਹਾਜਰ ਰਹੇ। ਸਿਹਤ ਵਿਭਾਗ ਪੰਜਾਬ ਵੱਲੋਂ ਡਾ. ਵਿਸ਼ਾਲ ਧਰਵਾਲ ਭੋਲ ਕਲੋਤਾ ਦੀ ਟੀਮ ਵੱਲੋਂ ਪੂਰੀ ਤਨਦੇਹੀ ਨਾਲ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਮੰਚ ਸੰਚਾਲਨ ਸਮਰਜੀਤ ਸਿੰਘ ਜਿਲ੍ਹਾ ਮੀਡੀਆ ਕੁਆਡੀਨੇਟਰ ਹੁਸ਼ਿਆਰਪੁਰ ਵੱਲੋਂ ਬਾਖ਼ੂਬੀ ਕੀਤਾ ਗਿਆ। ਮੁਕਾਬਲਿਆਂ ਵਿੱਚ ਖੋ ਖੋ ਅੰਡਰ-14 ਲੜਕੀਆਂ ਵਿੱਚ ਨੰਗਲ ਖਨੌੜਾ ਦੀ ਟੀਮ ਨੂੰ ਹਰਾ ਕੇ ਰਜਵਾਲ ਦੀ ਟੀਮ ਜੇਤੂ ਰਹੀ। ਅੰਡਰ-17 ਲੜਕੇ ਵਿੱਚ ਅਮਰੋਹ ਨੂੰ ਪਛਾੜ ਕੇ ਪਲਾਹੜ ਦੀ ਟੀਮ ਜੇਤੂ ਰਹੀ। ਅੰਡਰ 14 ਲੜਕੇ ਖੋ ਖੋ ਵਿੱਚ ਨੰਗਲ ਖਨੌੜਾ ਦੀ ਟੀਮ ਨੇ ਪਲਾਹੜ ਨੂੰ ਹਰਾ ਕੇ ਬਾਜ਼ੀ ਮਾਰੀ। ਕਬੱਡੀ ਨੈਸ਼ਨਲ ਸਟਾਈਲ ਅੰਡਰ 21 ਵਿੱਚ ਸੈਕਟਰ 1 ਤਲਵਾੜਾ ਨੇ ਨਾਹਡਾ ਕਲੱਬ ਨੂੰ ਹਰਾ ਕੇ ਬਾਜੀ ਮਾਰੀ। ਅੰਡਰ 17 ਲੜਕੀਆਂ ਕਬੱਡੀ ਮੈਚ ਵਿੱਚ ਪਲਾਹੜ ਜੇਤੂ ਰਿਹਾ ਜਦਕਿ ਅੰਡਰ 14 ਲੜਕੀਆਂ ਦੀ ਕਬੱਡੀ ਵਿੱਚ ਚੰਗੜਵਾਂ ਦੀ ਟੀਮ ਨੇ ਫ਼ਤਿਹ ਦਰਜ ਕੀਤੀ। ਅਥਲੈਟਿਕਸ ਪੰਜ ਹਜ਼ਾਰ ਮੀਟਰ ਦੌੜ (21-40 ਵਰਗ) ਵਿੱਚ ਰਮਨ ਕੁਮਾਰ ਪਹਿਲੇ ਅਤੇ ਗਗਨਦੀਪ ਸਿੰਘ ਦੂਜੇ ਸਥਾਨ ਤੇ ਰਹੇ। ਅੰਡਰ-21 ਪੰਜ ਹਜ਼ਾਰ ਮੀਟਰ ਲੜਕੇ ਵਿੱਚ ਸਾਹਿਲ ਚੌਧਰੀ ਜੇਤੂ ਰਿਹਾ ਜਦਕਿ ਅੰਡਰ 17 ਲੜਕੇ ਵਿੱਚ ਅਰਸ਼ ਡਡਵਾਲ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸੌ ਮੀਟਰ ਫਰਾਟਾ ਦੌੜ ਦੇ ਅੰਡਰ-14 ਲੜਕੇ ਵਿੱਚ ਬਰਜੇਸ਼ ਕੁਮਾਰ, ਅੰਡਰ 14 ਵਿੱਚ ਹਰੀਸ਼ ਕੁਮਾਰ ਅਤੇ ਅੰਡਰ 21 ਵਰਗ ਵਿੱਚ ਚੰਦਨ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰਾਂ 21-40 ਵਰਗ ਸੌ ਮੀਟਰ ਦੌੜ ਵਿੱਚ ਰਾਕੇਸ਼ ਕੁਮਾਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਗਰੁੱਪ 50+ ਵਿੱਚ ਇਸ ਦੌੜ ਰਣਜੀਤ ਸਿੰਘ ਜੇਤੂ ਰਹੇ।
ਵਾਲੀਬਾਲ ਅੰਡਰ 17 ਲੜਕੇ ਵਿੱਚ ਰਾਮਗੜ੍ਹ ਜੇਤੂ ਰਿਹਾ ਅਤੇ ਅੰਡਰ 21 ਲੜਕੇ ਵਿੱਚ ਰਾਣਾ ਕਲੱਬ ਭਵਨੌਰ ਜੇਤੂ ਰਿਹਾ। ਗਰੁੱਪ 21-40 ਵਿੱਚ ਭਵਨੌਰ ਦੀ ਟੀਮ ਜੇਤੂ ਰਹੀ। ਇਸ ਟੂਰਨਾਮੈਂਟ ਵਿੱਚ ਸਾਰੇ ਹੀ ਟੀਮ ਇੰਚਾਰਜਾਂ ਵੱਲੋਂ ਆਪਣੀ ਡਿਉਟੀ ਬਾਖੂਬੀ ਅਦਾ ਕੀਤੀ।