ਗੜ੍ਹਦੀਵਾਲ, 01 ਸਤੰਬਰ (ਮਲਹੋਤਰਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਸ. ਗੁਰਸ਼ਰਨ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ ਤੇ ਡੀ ਐਮ ਸਪੋਰਟਸ ਸ. ਦਲਜੀਤ ਸਿੰਘ ਹੋਰਾਂ ਵੱਲੋਂ ਦਸੂਹਾ ਜ਼ੋਨ ਖੇਡਾਂ ਹੋਈਆਂ, ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝਿੰਗੜ ਕਲਾਂ ਦੇ ਬੱਚਿਆਂ ਨੇ ਕੁਸ਼ਤੀ ਅੰਡਰ 14 ਪਹਿਲਾ ਸਥਾਨ, ਕੁਸ਼ਤੀ ਅੰਡਰ 17 ਪਹਿਲਾ ਸਥਾਨ, ਕੁਸ਼ਤੀ ਅੰਡਰ 19 ਪਹਿਲਾ ਸਥਾਨ, ਫੁੱਟਬਾਲ ਅੰਡਰ 14 ਪਹਿਲਾ ਸਥਾਨ, ਫੁੱਟਬਾਲ ਅੰਡਰ 17 ਤੀਸਰਾ ਸਥਾਨ, ਫੁੱਟਬਾਲ ਅੰਡਰ 19 ਦੂਸਰਾ ਸਥਾਨ, ਬੈਡਮਿੰਟਨ ਅੰਡਰ 19 ਲੜਕੇ ਤੀਸਰਾ ਸਥਾਨ, ਬੈਡਮਿੰਟਨ ਅੰਡਰ 14 ਲੜਕੇ ਤੀਸਰਾ ਸਥਾਨ, ਬੈਡਮਿੰਟਨ ਅੰਡਰ 19 ਲਡ਼ਕੀਆਂ ਤੀਸਰਾ ਸਥਾਨ, ਚੈੱਸ ਲੜਕੇ ਅੰਡਰ 17 ਤੀਸਰਾ ਸਥਾਨ, ਚੈੱਸ ਅੰਡਰ 14 ਲੜਕੀਆਂ ਤੀਸਰਾ ਸਥਾਨ, ਯੋਗ ਅੰਡਰ 17 ਲਡ਼ਕੀਆਂ ਦੂਸਰਾ ਸਥਾਨ, ਯੋਗ ਅੰਡਰ 14 ਦੂਸਰਾ ਸਥਾਨ, ਯੋਗ ਅੰਡਰ 17 ਲੜਕੇ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਇਲਾਕੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਸੀ।
ਦਸੂਹਾ ਸਟੇਡੀਅਮ ਵਿਖੇ ਇਨਾਮ ਵੰਡ ਸਮਾਰੋਹ ਦੌਰਾਨ ਦਸੂਹਾ ਹਲਕਾ ਵਿਧਾਇਕ ਸ.ਕਰਮਵੀਰ ਸਿੰਘ ਘੁੰਮਣ ਜੀ ਵੱਲੋਂ ਜੇਤੂ ਬੱਚਿਆਂ ਨੂੰ ਇਨਾਮ ਅਤੇ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਹੋਰ ਵੀ ਸਤਿਕਾਰਿਤ ਸ਼ਖ਼ਸੀਅਤਾਂ ਮੌਜੂਦ ਸਨ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਕਾਸ਼ਦੀਪ ਸਿੰਘ ਵੱਲੋਂ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਅਤੇ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਇਸ ਸਾਰੀ ਪ੍ਰਾਪਤੀ ਦਾ ਸਿਹਰਾ ਡੀ.ਪੀ.ਈ.ਸ੍ਰੀ ਸੰਦੀਪ ਸਿੰਘ , ਗੁਰਵਿੰਦਰ ਸਿੰਘ , ਅਮਨਿੰਦਰ ਰਾਜੂ, ਲਖਵੀਰ ਸਿੰਘ, ਪਵਨ ਕੁਮਾਰ ਦੱਤਾ, ਦਵਿੰਦਰ ਸਿੰਘ , ਹਰਦਿਆਲ ਸਿੰਘ, ਰਜਿੰਦਰ ਸਿੰਘ, ਰਮਨਪ੍ਰੀਤ ਕੌਰ ,ਸਤਿੰਦਰ ਕੌਰ, ਮਨਜੀਤ ਕੌਰ ਸੁਖਜੋਤ ਕਮਲ, ਰਿਤੂ ਸਲਾਰੀਆ ਤੇ ਸਮੂਹ ਸਟਾਫ ਹਾਜਰ ਸੀ।