ਗੜ੍ਹਦੀਵਾਲ, 01 ਸਤੰਬਰ (ਮਲਹੋਤਰਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਗੁਰਸ਼ਰਨ ਸਿੰਘ, ਉਪ ਜ਼ਿਲਾ ਸਿੱਖਿਆ ਅਫਸਰ ਧੀਰਜ ਵਸ਼ਿਸ਼ਟ ਤੇ ਡੀ.ਐਮ. ਸਪੋਰਟਸ ਦਲਜੀਤ ਸਿੰਘ ਦੀ ਦੇਖ-ਰੇਖ ਹੇਠ ਖੇਡਾਂ ਹੋਈਆਂ, ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇਲੀ ਚੱਕ ਸਕੂਲ ਦੇ ਬੱਚਿਆਂ ਨੇ ਨੇ ਖੋ-ਖੋ ਅੰਡਰ 19 ਲੜਕੀਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਖੋ-ਖੋ ਅੰਡਰ 19 ਲੜਕਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਪੰਜਾਬ ਸਰਕਲ ਸਟਾਈਲ ਕਬੱਡੀ ਅੰਡਰ 17 ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੱਤਕਾ ਅੰਡਰ 14 ਲੜਕੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਗੱਤਕਾ ਅੰਡਰ 14 ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਦਸੂਹਾ ਹਲਕਾ ਦੇ ਐਮ.ਐਲ.ਏ. ਕਰਮਬੀਰ ਸਿੰਘ ਘੁੰਮਣ ਨੇ ਬੱਚਿਆਂ ਨੂੰ ਸਨਮਾਨਤ ਕੀਤਾ।