ਜ਼ਿਲ੍ਹਾ ਹੁਸ਼ਿਆਰਪੁਰ ਦਾ ਹੀਰਾ ਸ. ਐਡਵੋਕੇਟ ਇੰਦਰਪਾਲ ਸਿੰਘ ਧੰਨਾ ਧਰੁੱਬ ਤਾਰੇ ਵਾਂਗੂ ਚਮਕਿਆ
ਤਲਵਾੜਾ, 31 ਅਗਸਤ (ਬਲਦੇਵ ਰਾਜ ਟੋਹਲੂ)- ਹੁਸ਼ਿਆਰਪੁਰ ਦੀ ਬੇਦਾਗ਼, ਇਮਾਨਦਾਰ ਤੇ ਮਹਾਨ ਸਖਸ਼ੀਅਤ ਸ. ਇੰਦਰਪਾਲ ਸਿੰਘ ਧੰਨਾ ਨੂੰ ਸੀਨੀਅਰ ਐਡਵੋਕੇਟ ਜਨਰਲ ਬਣਾਏ ਜਾਣ ਤੇ ਦਸੂਹਾ ਹਲਕੇ ਦੇ ਮੋਹਤਬਰਾਂ ਨੇ ਲੱਡੂ ਵੰਡੇ ਅਤੇ ਦਿਲ ਦੀਆਂ ਗਹਿਰਾਈਆਂ ਨਾਲ ਵਧਾਈਆਂ ਦਿੱਤੀਆਂ।ਮਾਸਟਰ ਗੁਰਮੀਤ ਲਾਲ ਅਤੇ ਨੰਬਰਦਾਰ ਸੁਖਵਿੰਦਰ ਸਿੰਘ ਨੇ ਘਰ ਜਾ ਕੇ ਸ. ਇੰਦਰਪਾਲ ਸਿੰਘ ਧੰਨਾ ਨੂੰ ਗੁਲਦਸਤਾ ਭੇਟ ਕੀਤਾ ਤੇ ਮਨੋਂ ਕਾਮਨਾ ਕੀਤੀ ਕਿ ਸ. ਇੰਦਰਪਾਲ ਸਿੰਘ ਧੰਨਾ ਜੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ। ਇਸ ਅਹਿਮ ਫੈਸਲੇ ਦਾ ਸਵਾਗਤ ਮਾਸਟਰ ਗੁਰਮੀਤ ਲਾਲ ਤੇ ਨੰਬਰਦਾਰ ਸੁਖਵਿੰਦਰ ਸਿੰਘ ਚੀਮਾ ਨੇ ਕੀਤਾ ਅਤੇ ਦਸੂਹਾ ਵਿਚ ਲੱਡੂ ਵੰਡੇ ਅਤੇ ਦਿਲ ਦੀਆਂ ਗਹਿਰਾਈਆਂ ਨਾਲ ਵਧਾਈਆਂ ਦਿੱਤੀਆਂ।
ਸ. ਇੰਦਰਪਾਲ ਸਿੰਘ ਧੰਨਾ ਇਕ ਸੀਨੀਅਰ ਵਕੀਲ ਸਨ ਜੋ ਕਿ ਲੰਮੇ ਸਮੇਂ ਤੋਂ ਬਿਨਾਂ ਭੇਦਭਾਵ ਤੋਂ ਇਮਾਨਦਾਰੀ ਨਾਲ ਸੇਵਾ ਨਿਭਾਅ ਰਹੇ ਹਨ ਤੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਹਾਈਕੋਰਟ ਦੇ ਵਾਇਸ ਚੇਅਰਮੈਨ ਵੀ ਰਹਿ ਚੁੱਕੇ ਹਨ, ਜੋ ਕਿ ਸਰਕਾਰ ਦੇ ਕਾਨੂੰਨੀ ਪੱਖਾਂ ਨੂੰ ਪੂਰੀ ਇਮਾਨਦਾਰੀ ਨਾਲ ਅੱਗੇ ਪੇਸ਼ ਕਰਨਗੇ।
ਮਾਸਟਰ ਗੁਰਮੀਤ ਲਾਲ ਤੇ ਨੰਬਰਦਾਰ ਸੁਖਵਿੰਦਰ ਸਿੰਘ ਦਸੂਹਾ ਨੇ ਕਿਹਾ ਕਿ ਐਡੋਕੇਟ ਇੰਦਰਪਾਲ ਸਿੰਘ ਧੰਨਾ ਬੁੱਧੀਜੀਵੀ ਤੇ ਇਮਾਨਦਾਰ ਵਕੀਲ ਹਨ, ਉਨ੍ਹਾਂ ਨੇ ਦਸੂਹਾ ਹਲਕੇ ਦੇ ਲੋਕਾਂ ਲਈ ਬਹੁਤ ਉਪਰਾਲੇ ਵੀ ਕੀਤੇ ਤੇ ਗਰੀਬ ਲੋਕਾਂ ਦਾ ਹੱਥ ਫੜ ਕੇ ਉਹਨਾਂ ਨੂੰ ਇਨਸਾਫ ਵੀ ਦਵਾਇਆ। ਇਮਾਨਦਾਰੀ ਦੇ ਰਾਹ ਤੇ ਚਲਣ ਨਾਲ ਸਫਲਤਾ ਜ਼ਰੂਰ ਮਿਲਦੀ ਹੈ, ਜਿਸ ਦੀ ਮਿਸਾਲ ਸ. ਇੰਦਰਪਾਲ ਧੰਨਾ ਜੀ ਨੇ ਕਾਇਮ ਕੀਤੀ ਹੈ, ਦਸੂਹਾ ਹਲਕੇ ਦੇ ਵਿਚ ਸ. ਧੰਨਾ ਜੀ ਇਹੋ ਜਿਹੇ ਕੰਮ ਕਰਕੇ ਗਏ ਹਨ ਜਿਹੜੇ ਕਿ ਵਿਧਾਇਕ ਵੀ ਨਹੀਂ ਕਰ ਸਕੇ।