ਤਲਵਾੜਾ, 31 ਅਗਸਤ (ਬਲਦੇਵ ਰਾਜ ਟੋਹਲੂ)- ਅੱਜ ਸੈਂਟਰ ਪੱਧਰੀ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਪਲਾਹੜ ਹੱਟੀਆਂ ਵਿਖੇ ਕਰਵਾਈਆਂ ਗਈਆਂ। ਜਿਸ ਵਿਚ ਸੌ ਮੀਟਰ ਰੇਸ ਵਿੱਚ ਰੋਹੀਤ ਮਿਨਹਾਸ ਜ਼ਲੇਰ ਬਿੰਗੁਲੀ ਪਹਿਲਾ, ਰਾਜਵੀਰ ਧਰਮਪੁਰ ਦੂਜਾ, ਵਿਜੈ ਬਿੰਗੁਲੀ, ਸੌ ਮੀਟਰ ਕੁੜੀਆਂ ਮੋਨਿਕਾ ਬਿਨਗੁਲੀ-1, ਅੰਸ਼ਿਕਾ ਭੋਲ ਕਲੋਤਾ, ਰਾਧਿਕਾ ਧਰਮਪੁਰ 200 ਮੀਟਰ, ਮੁੰਡੇ ਰੋਹਿਤ ਸਨਿਆਲ ਪਹਿਲਾ, ਅਨਿਕੇਤ ਭੋਲ ਕਲੋਤਾ ਦੂਜਾ, 200 ਮੀਟਰ ਕੁੜੀਆਂ ਮੋਨਿਕਾ ਬਿਨਗੁਲੀ-1 ਪਹਿਲਾ, ਮਾਹੀ ਬਟਵਾੜਾ ਦੂਜਾ, 400 ਮੀਟਰ ਮੁੰਡੇ ਰੋਹਿਤ ਸਨਿਆਲ ਪਹਿਲਾ, ਵਿਜੈ ਦੂਜਾ ਸਥਾਨ, 400 ਮੀਟਰ ਕੁੜੀਆਂ ਮੋਨਿਕਾ ਬਿਨਗੁਲੀ-1 ਪਹਿਲਾ, ਮਾਹੀ ਬਟਵਾੜਾ ਨੇ ਪ੍ਰਾਪਤ ਕੀਤਾ। ਕੁਸ਼ਤੀ 28 ਕਿੱਲੋ ਵਿਜੇ ਪਹਿਲਾ, ਪੰਕਜ ਬਟਵਾੜਾ ਦੂਜਾ, ਕੁਸ਼ਤੀ 25 ਕਿੱਲੋ ਕਰਨਵ ਪਹਿਲਾ, ਸਾਹਿਲ ਬਿੰਗੁਲੀ ਦੂਜਾ ਸਥਾਨ ਪ੍ਰਾਪਤ ਕੀਤਾ। ਕੁੜੀਆਂ ਵਿੱਚ ਕੁਸ਼ਤੀ ਦੇ ਮੁਕਾਬਲੇ ਮੋਨਿਕਾ ਬਿਨਗੁਲੀ-1ਪਹਿਲੇ, ਪਾਯਲ ਦੂਜੇ ਸਥਾਨ ਤੇ ਰਹੀ। 28 ਕਿਲੋ ਭਾਰ ਵਿਚ ਮਮਤਾ ਬਿਨਗੁਲੀ-1 ਪਹਿਲੇ ਸਥਾਨ ਤੇ ਅਤੇ ਅੰਸ਼ਿਕਾ ਦੂਜੇ ਸਥਾਨ ਤੇ ਰਹੇ। ਲੰਬੀ ਛਾਲ ਦੇ ਮੁਕਾਬਲੇ ਵਿੱਚ ਅੰਸ਼ਿਕ ਪਹਿਲੇ ਨੰਬਰ ਤੇ ਰਜਨੀ ਬਾਲਾ ਦੂਜੇ ਥਾਂ ਤੇ ਰਹੇ। ਲੰਬੀ ਛਾਲ ਮੁੰਡੇ ਅਨਿਕੇਤ ਪਹਿਲੇ ਨੰਬਰ ਤੇ ਅਤੇ ਕਰਨਵੀਰ ਦੂਸਰੇ ਨੰਬਰ ਤੇ ਰਹੇ। ਕਬੱਡੀ ਦੇ ਮੁਕਾਬਲੇ ਵਿਚ ਜ਼ਲੇਰ ਬਿਨਗੂਲੀ ਦੀ ਟੀਮ ਪਹਿਲੇ ਸਥਾਨ ਤੇ ਅਤੇ ਭੋਲ ਕਲੋਤਾ ਦੀ ਟੀਮ ਦੂਜੇ ਸਥਾਨ ਤੇ ਰਹੀ। ਰੱਸੀ ਟੱਪਣ ਵਿੱਚ ਮੁੰਡੇ ਰਾਜਵੀਰ ਮੈਂਰਾ ਸਕੂਲ ਅਗਮ ਦੂਜੇ ਸਥਾਨ ਤੇ ਰਹੇ। ਰੱਸੀ ਟੱਪਣ ਕੁੜੀਆ ਕੁਲਦੀਪ ਕੌਰ ਨੇ ਪਹਿਲੇ ਨੰਬਰ ਤੇ ਅਤੇ ਰਿਤਿਕਾ ਦੂਜੇ ਨੰਬਰ ਤੇ ਰਹੀ।
ਇਸ ਮੌਕੇ ਤੇ ਸੈਂਟਰ ਹੈੱਡ ਟੀਚਰ ਵੱਲੋਂ ਸਾਰੇ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਅਨੰਦ ਕਿਸ਼ੋਰ, ਮੀਨਾ ਕੁਮਾਰੀ, ਵੀਰ ਸਿੰਘ, ਜਸਵਿੰਦਰ ਸਿੰਗਲਾ, ਪਰਮਲਾ ਦੇਵੀ, ਸ਼ਿਫਾਲੀ ਡਡਵਾਲ, ਦਿਨੇਸ਼ ਕੁਮਾਰ, ਨਰੇਸ਼ ਕੁਮਾਰ, ਸੁਤਵਿੰਦਰ ਕੁਮਾਰ ਹਾਜ਼ਰ ਸਨ।