ਹੁਸ਼ਿਆਰਪੁਰ, 29 ਅਗਸਤ (ਜਨ ਸੰਦੇਸ਼ ਨਿਊਜ਼)- ਕੱਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਵਿਖੇ ਜੋਨ ਸੰਯੋਜਕ ਪ੍ਰਿੰਸੀਪਲ ਰੀਟਾ ਜੀ ਅਤੇ ਸਕੱਤਰ ਲੈਕਚਰਾਰ ਹਰਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਚਲ ਰਹੇ ਜੋਨ ਪੱਧਰੀ ਖੇਡ ਮੁਕਾਬਲਿਆਂ ‘ਚ ਕੰਗਮਾਈ ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਅੰਡਰ-17 ਵਰਗ ‘ਚ ਕੁੜੀਆਂ ਨੇ ਪਹਿਲਾਂ ਤੇ ਸਰਕਲ ਕਬੱਡੀ ਵਿੱਚ ਮੁੰਡਿਆਂ ਨੇ ਦੂਜਾ ਸਥਾਨ ਹਾਸਲ ਕੀਤਾ।
ਸਕੂਲ ਮੁਖੀ ਸ਼੍ਰੀਮਤੀ ਰਾਜਵੀਰ ਕੌਰ ਜੀ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਡੀ.ਪੀ.ਈ. ਮੁਕੇਸ਼ ਕੁਮਾਰ ਜੀ ਨੂੰ ਜਿੱਤ ਦੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਮੁੱਖ ਅਧਿਆਪਕਾ ਸ਼੍ਰੀਮਤੀ ਰਾਜਵੀਰ ਕੌਰ, ਡੀ.ਪੀ.ਈ. ਮੁਕੇਸ਼ ਕੁਮਾਰ, ਸੁਖਵਿੰਦਰ ਕੌਰ, ਸ਼੍ਰੀਮਤੀ ਗੀਤੂ, ਕੁਲਵਿੰਦਰ ਕੌਰ, ਪਾਖਰ ਸਿੰਘ , ਸੁਖਦੇਵ ਸਿੰਘ, ਰੰਜਨਾ, ਬਰਜਿੰਦਰ ਕੌਰ, ਪਰਵੀਨ ਕੁਮਾਰੀ ਅਤੇ ਵਿਦਿਆਰਥੀ ਹਾਜਰ ਸਨ।