ਹੁਸ਼ਿਆਰਪੁਰ, 27 ਅਗਸਤ (ਜਨ ਸੰਦੇਸ਼ ਨਿਊਜ਼)- ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਕਲਸਟਰ ਜਨੌੜੀ (ਮੁੰਡੇ) ਵਿਖੇ ਸਫਲ ਤੇ ਸੁਚੱਜੇ ਤਰੀਕੇ ਨਾਲ ਸਮੂਹ ਅਧਿਆਪਕਾਂ ਵੱਲੋਂ ਆਪਸੀ ਸਹਿਯੋਗ ਨਾਲ ਕਰਵਾਈਆਂ ਗਈਆਂ। ਕਲਸਟਰ ਅਧੀਨ ਪੈਂਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਗਰਮਜੋਸ਼ੀ ਨਾਲ ਹਿੱਸਾ ਲਿਆ ਗਿਆ।
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚਮਾਰ ਛੱਪੜੀ ਦੇ ਵਿਦਿਆਰਥੀਆਂ ਨੇ ਖੇਡਾਂ ‘ਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਕਬੱਡੀ (ਮੁੰਡੇ ਅਤੇ ਕੁੜੀਆਂ), ਰਿਲੇਅ, ਸ਼ਤਰੰਜ, ਲੰਬੀ ਛਾਲ, ਕੁਸ਼ਤੀ ਵਿੱਚ ਪਹਿਲਾ ਤੇ ਰੱਸੀ ਟੱਪਣਾ, ਖੋ-ਖੋ, ਯੋਗ, ਦੋੜ, ਬੈਡਮਿੰਟਨ ਵਿੱਚ ਵੱਖ-ਵੱਖ ਪੁਜੀਸ਼ਨਾਂ ਪ੍ਰਾਪਤ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ। ਸਮੂਹ ਸਟਾਫ਼ ਵੱਲੋਂ ਜਿੱਤ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਓਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਅਸ਼ੋਕ ਰਾਜਪੂਤ ਹੈੱਡ ਟੀਚਰ, ਅਨੀਤਾ ਰਾਣੀ, ਮੀਨਾ ਕੁਮਾਰੀ (ਮੋਨਾ), ਲਲੀਤਾ ਰਾਣੀ, ਪ੍ਰਿਆ ਠਾਕੁਰ, ਅੰਜਲੀ ਠਾਕੁਰ ਆਦਿ ਹਾਜ਼ਰ ਸਨ।