ਗੜ੍ਹਦੀਵਾਲ, 27 ਅਗਸਤ (ਮਲਹੋਤਰਾ)- ਗੜ੍ਹਦੀਵਾਲ ਵਿਖੇ ‘ਤੇ ਸਥਿਤ ਹੁਸ਼ਿਆਰਪੁਰ ਆਟੋਮੋਬਾਈਲਜ਼ ਦੇ ਸੇਲ ਸ਼ੋਅਰੂਮ ਵਿੱਚ ਮਾਰੂਤੀ ਸੁਜ਼ੂਕੀ ਨੇ ਆਪਣੀ ਬਹੁ-ਪ੍ਰਤੀਤ ਆਲਟੋ K10 ਹੈਚਬੈਕ ਕਾਰ ਲਾਂਚ ਕੀਤੀ। ਸਭ ਤੋਂ ਪਹਿਲਾਂ ਸਾਬਕਾ ਐਮ.ਸੀ. ਗੁਰਦੀਪ ਅਤੇ ਸਮੂਹ ਹਾਜਰ ਸੰਗਤਾਂ ਵਲੋਂ ਗੁਰੂ ਚਰਨਾਂ ਚ ਅਰਦਾਸ ਕੀਤੀ ਗਈ। ਇਸ ਉਪਰਾਂਤ ਹੁਸ਼ਿਆਰਪੁਰ ਆਟੋਮੋਬਾਈਲ ਦੇ ਸੀ.ਈ.ਓ ਗੁਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਮਹਿਮਾਨ ਵਜੋਂ ਪੁੱਜੇ ਆਮ ਆਦਮੀ ਪਾਰਟੀ ਦੇ ਜ਼ਿਲਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਕਾਰ ਦਾ ਪਰਦਾ ਹਟਾ ਕੇ ਕਾਰ ਦੀ ਘੁੰਡ ਚੁਕਾਈ ਕੀਤੀ।
ਇਸ ਮੌਕੇ ਗੜ੍ਹਦੀਵਾਲਾ ਸੇਲ ਸ਼ੋਰੂਮ ਦੇ ਟੀਮ ਲੀਡਰ ਮੁਨੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਆਲਟੋ ਕੇ10 ਕਾਰ ਦੀ ਸ਼ੁਰੂਆਤੀ ਕੀਮਤ 3.99 ਲੱਖ (ਐਕਸ-ਸ਼ੋਰੂਮ) ਰੁਪਏ ਤੈਅ ਕੀਤੀ ਗਈ ਹੈ। ਜਦ ਕਿ ਟਾਪ ਮਾਡਲ ਹੈਚਬੈਕ 5.83 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਜਾਵੇਗੀ। ਇਸਦਾ ਇੰਜਣ 24.90 kmpl ਦੀ ਸ਼ਾਨਦਾਰ ਮਾਈਲੇਜ ਦਿੰਦਾ ਹੈ। ਇਸ ਤੋਂ ਇਲਾਵਾ ਕੈਬਿਨ ਦੇ ਅੰਦਰ ਕੁਝ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਨਵੀਂ ਆਲਟੋ K10 6 ਵੱਖ-ਵੱਖ ਵਿਕਲਪਾਂ ਵਿੱਚ ਉਪਲਬਧ ਹੈ। ਇਸ ਮੌਕੇ ਤੇ ਜੀ.ਐਮ. ਸੂਰਜ ਸੂਦ, ਸੇਲ ਮੈਨੇਜਰ ਵਿਸ਼ਾਲ ਰਾਏ ਦੀਵਾਨ, ਟੀਮ ਲੀਡਰ ਮੁਨੀਸ਼ ਕੁਮਾਰ, ਡਾ. ਵਿਜੈ ਕੁਮਾਰ, ਕੁਲਦੀਪ ਮਿੰਟੂ, ਮਾਸਟਰ ਰਛਪਾਲ ਸਿੰਘ, ਜਯਰਾਜ ਸ਼ਰਮਾ, ਸਾਬਕਾ ਐਮ.ਸੀ. ਗੁਰਦੀਪ ਸਿੰਘ, ਮੁਨੀਸ਼ ਗੋਇਲ,.ਲੱਕੀ ਸ਼ਰਮਾ, ਭਾਜਪਾ ਆਗੂ ਗੋਪਾਲ ਐਰੀ, ਭਾਜਪਾ ਆਗੂ ਨਿਤਿਨ ਪੁਰੀ, ਅਵਤਾਰ ਆਦਿ ਮਹਿਮਾਨ ਅਤੇ ਸਮੂਹ ਸਟਾਫ ਹਾਜਰ ਸਨ।