ਗੜ੍ਹਦੀਵਾਲ, 27 ਅਗਸਤ (ਮਲਹੋਤਰਾ)- ਇੰਸਪੈਕਟਰ ਰਣਜੀਤ ਸਿੰਘ ਬਾਹਗਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ. ਕਰਮਜੀਤ ਸਿੰਘ ਸਹੋਤਾ ਅਤੇ ਇੰਦਰਪ੍ਰੀਤ ਕੌਰ ਸਹੋਤਾ ਦੇ ਵਿਆਹ ਦੀ ਦੂਸਰੀ ਵਰ੍ਹੇਗੰਢ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਗਿਆ।
ਉਪਰੰਤ ਆਈਆਂ ਹੋਈਆਂ ਸੰਗਤਾਂ ਨੂੰ ਚਾਹ ਅਤੇ ਮਠਿਆਈਆਂ ਦੇ ਲੰਗਰ ਛਕਾਏ ਗਏ। ਆਈ ਹੋਈ ਸਾਧ-ਸੰਗਤ ਤੇ ਰਿਸ਼ਤੇਦਾਰਾਂ ਨੇ ਪਰਿਵਾਰ ਨੂੰ ਦੂਸਰੀ ਵਰ੍ਹੇਗੰਢ ਦੀਆਂ ਵਧਾਈਆ ਦਿੱਤੀਆਂ। ਸ. ਦਵਿੰਦਰ ਸਿੰਘ ਸਹੋਤਾ ਪ੍ਰਧਾਨ ਸਿੰਘ ਸਭਾ ਗੁਰੂ ਘਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਉਪਰੰਤ ਗੁਰੂ ਕਾ ਅਤੁੱਟ ਲੰਗਰ ਵੀ ਛਕਾਇਆ ਗਿਆ। ਇਸ ਮੌਕੇ ਮਾਸਟਰ ਭਗਵਾਨ ਸਿੰਘ ਸਹੋਤਾ, ਕੇਵਲ ਸਿੰਘ ਦੁੱਲੇ, ਇੰਸਪੈਕਟਰ ਰਣਜੀਤ ਸਿੰਘ ਬਾਹਗਾ, ਜਥੇਦਾਰ ਅੰਗਰੇਜ਼ ਸਿੰਘ, ਜਥੇਦਾਰ ਬਾਬਾ ਅਜਮੇਰ ਸਿੰਘ, ਡਾ. ਮਲਹੋਤਰਾ, ਗੁਰਮੁਖ ਸਿੰਘ, ਗਿਆਨੀ ਹਰਭਜਨ ਸਿੰਘ, ਜੋਧਾ, ਮੈਨੇਜਰ ਰਤਨ ਸਿੰਘ ਗਰਨਾ ਸਾਹਿਬ, ਭੁਪਿੰਦਰ ਕੌਰ ਸਹੋਤਾ, ਸੁਖਜੀਤ ਕੌਰ ਬਾਹਗਾ, ਜਸਵਿੰਦਰ ਕੌਰ, ਮਨਜੀਤ ਕੌਰ, ਗੁਰਦੀਪ ਕੌਰ, ਕਿਰਪਾਲ ਸਿੰਘ ਸਹੋਤਾ ਹਾਜਰ ਸਨ।