ਹੁਸ਼ਿਆਰਪੁਰ, 19 ਅਗਸਤ (ਜਨ ਸੰਦੇਸ਼ ਨਿਊਜ਼)- ਪ੍ਰਸਿੱਧ ਜੋਤਸ਼ੀ, ਸਮਾਜ-ਸੇਵਕ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁਹੱਲਾ ਵਿਜੈ ਨਗਰ ਸੋਸ਼ਲ ਡਿਵੈਲਪਮੈਂਟ ਅਤੇ ਸੈਨੀਟੇਸ਼ਨ ਸੋਸਾਇਟੀ (ਰਜਿ.) ਦੇ ਪ੍ਰਧਾਨ ਸਰਦਾਰ ਗਿਆਨ ਸਿੰਘ ਜੀ ਮਹਿਤਾ ਜੀ ਦੀ ਅਚਾਨਕ ਮੌਤ ਤੇ ਅੱਜ ਪੂਰੇ ਜ਼ਿਲ੍ਹੇ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸ਼ੋਕ ਦੀ ਲਹਿਰ ਫੈਲ ਗਈ। ਉਨ੍ਹਾਂ ਦੇ ਸਪੁੱਤਰ ਰੋਜ਼ਰ (ਸ਼ਕਤੀਮਾਨ ਸਿੰਘ) ਅਤੇ ਦਮਾਦ ਸੰਜੀਵ ਤਲਵਾੜ (ਭਾਜਪਾ ਨੇਤਾ) ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 20.08.2022 ਦਿਨ ਸ਼ਨੀਵਾਰ ਨੂੰ ਸ਼ਾਮ ਦੇ 5:00 ਵਜੇ ਮੇਨ ਸ਼ਮਸ਼ਾਨ ਘਾਟ, ਹਰਿਆਣਾ ਰੋਡ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹੇ ਦੀਆਂ ਪ੍ਰਮੁੱਖ ਰਾਜਨੀਤਕ ਤੇ ਗੈਰ-ਰਾਜਨੀਤਕ ਸ਼ਖਸੀਅਤਾਂ ਨੇ ਸਰਦਾਰ ਗਿਆਨ ਸਿੰਘ ਜੀ ਮਹਿਤਾ ਜੀ ਦੀ ਅਚਾਨਕ ਮੌਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।