ਗੜ੍ਹਦੀਵਾਲ, 13 ਅਗਸਤ (ਮਲਹੋਤਰਾ)- ਬਲਾਕ ਭੂੰਗਾ ਜਿਲ੍ਹਾ ਹੁਸ਼ਿਆਰਪੁਰ ਦੀ ਜੀ.ਓ.ਜੀ. ਟੀਮ ਨੇ ਆਨਰਰੀ ਕੈਪਟਨ ਓਮ ਲਾਲ ਦੀ ਅਗਵਾਈ ਵਿੱਚ ਪਿੰਡ ਚੱਕ ਗੁੱਜਰਾਂ ਦੇ ਬਾਬਾ ਬਹੇੜਾ ਜੀ ਮੰਦਰ ਵਿੱਚ 20 ਫਲਦਾਰ ਬੂਟੇ ਲਗਾਏ। ਪਿੰਡ ਚੱਕ ਗੁੱਜਰਾਂ ਵਿਖੇ ਵੱਖ-ਵੱਖ ਥਾਵਾਂ ਤੇ ਕੁੱਲ 60 ਫਲਦਾਰ, ਛਾਂ-ਦਾਰ ਤੇ ਆਕਸੀਜ਼ਨ ਭਰਪੂਰ ਬੂਟੇ ਲਗਾਏ। ਇਸ ਮੌਕੇ ਮੰਦਰ ਦੇ ਪੁਜਾਰੀ ਅਤੇ ਪਿੰਡ ਦੇ ਸਰਪੰਚ ਮੌਜੂਦ ਰਹੇ ਅਤੇ ਉਨ੍ਹਾਂ ਜੀ.ਓ.ਜੀ. ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਕੈਪਟਨ ਓਮ ਲਾਲ ਨੇ ਪਿੰਡ ਵਾਸੀਆਂ ਨੂੰ ਬੂਟਿਆਂ ਦੀ ਦੇਖ-ਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਵਾਰ 15 ਅਗਸਤ ਨੂੰ ਹਰ ਵਿਅਕਤੀ ਨੂੰ ਬੂਟਾ ਲਗਾ ਕੇ ਸੁਤੰਤਰਤਾ ਦਿਵਸ ਮਨਾਉਣਾ ਚਾਹੀਦਾ ਹੈ। ਵਣ ਰੇਂਜ ਅਫਸਰ ਸੰਜੀਵ ਕੁਮਾਰ ਅਤੇ ਸਟਾਫ਼ ਵਲੋਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਦਾ ਸਭ ਨੂੰ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਮੌਕੇ ਰੇਸ਼ਮ ਸਿੰਘ, ਰਕੇਸ਼ ਕੁਮਾਰ, ਰਵਿੰਦਰ ਪਟਿਆਲ, ਬਲਵੰਤ ਸਿੰਘ, ਕੇਵਲ ਸਿੰਘ, ਲਖਵੀਰ ਸਿੰਘ, ਸੰਜੈ ਕੁਮਾਰ ਅਤੇ ਰਨਵੀਰ ਸਿੰਘ ਆਦਿ ਹਾਜ਼ਰ ਸਨ।