ਜਲੰਧਰ, 12 ਅਗਸਤ (ਅਵਤਾਰ ਸਿੰਘ)- ਸਰਦਾਰ ਗੁਰਦੀਪ ਸਿੰਘ ਟੇਲਰ ਮਾਸਟਰ, ਉਨ੍ਹਾਂ ਦੀ ਅੰਤਿਮ ਅਰਦਾਸ ਗੇਦਾ ਵਾਲਾ ਮੁੱਹਲਾ ਮਕਾਨ ਨੰਬਰ 40/79 ਕਰਤਾਰਪੁਰ/ ਜਲੰਧਰ ਵਿਖੇ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਅੰਤਿਮ ਅਰਦਾਸ ਕੀਰਤਨ ਉਪਰੰਤ ਲੰਗਰ ਵਰਤਾਇਆ ਗਿਆ। ਸਟੇਜ ਸਕੱਤਰ ਦੀ ਸੇਵਾ ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਰਜਿ. ਪੰਜਾਬ ਵੱਲੋਂ ਨਿਭਾਈ ਗਈ।ਜੱਥੇਬੰਦੀ ਵੱਲੋਂ ਪਰਿਵਾਰ ਨੂੰ ਸਿਰੋਪਾ ਦਿੱਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਰਿੰਕੂ, ਗੁਰਜੀਤ ਸਿੰਘ ਵਿਰਦੀ ਜਲੰਧਰ, ਸੁਰਿੰਦਰ ਮਹੇ, ਕ੍ਰਿਸ਼ਨ ਕੁਮਾਰ, ਸ਼ੈਲੀ ਮਹਾਜਨ, ਸੁੱਖੀ ਚੰਦ, ਲਾਲੀ ਜੀ, ਪਵਨ ਠਾਕੁਰ, ਹਰਜੀਤ ਸਿੰਘ, ਜਗਜੀਤ ਸਿੰਘ ਸਾਬਕਾ ਕੌਂਸਲਰ ਕਰਤਾਰਪੁਰ, ਗੁਰਦੀਪ ਸਿੰਘ ਬਾਹੀਆ ਸਮੇਤ ਰਾਜਨੀਤਕ, ਧਾਰਮਿਕ ਜੱਥੇਬੰਦੀਆਂ ਵੱਲੋਂ ਸ਼ਰਧਾਂਜਲੀਆ ਦਿੱਤੀਆਂ ਗਈਆਂ, ਅਖੀਰ ਵਿੱਚ ਆਈਆਂ ਸੰਗਤਾਂ ਦਾ ਅਵਤਾਰ ਸਿੰਘ ਜਨਰਲ ਸਕੱਤਰ ਪੰਜਾਬ ਵੱਲੋਂ ਧੰਨਵਾਦ ਕੀਤਾ ਗਿਆ।