ਹਰਿਆਣਾ,11 ਅਗਸਤ (ਰਮਨਦੀਪ ਸਿੰਘ)- ਨੌਜਵਾਨ ਕਿਸਾਨ ਮਜਦੂਰ ਭਲਾਈ ਮੋਰਚੇ ਦੇ ਪ੍ਰਧਾਨ ਉਕਾਂਰ ਸਿੰਘ ਧਾਮੀ, ਦਫ਼ਤਰ ਇੰਚਾਰਜ ਹਰਜੀਤ ਸਿੰਘ, ਸੀਨੀਅਰ ਉਪ ਪ੍ਰਧਾਨ ਰਾਮ ਸਿੰਘ, ਕਿਰਪਾਲ ਸਿੰਘ ਕਸਬਾ, ਬਾਬਾ ਯੁਵਰਾਜ ਸਿੰਘ ਨੇ ਕਿਹਾ ਕਿ ਤਿਰੰਗਾ ਝੰਡਾ ਕਿਸੇ ਹਾਕਮ ਦੇ ਕਹਿਣ ਤੇ ਨਹੀ ਲਵਾਂਗੇ, ਤਿਰੰਗੇ ਦਾ ਮਾਨ-ਸਨਮਾਨ ਸਾਡੇ ਦਿਲਾਂ ਅੰਦਰ ਹੈ। ਜਿਹੜੇ ਜਖ਼ਮ ਮੋਦੀ ਵੱਲੋਂ ਕਿਸਾਨ-ਮਜ਼ਦੂਰ ਗਰੀਬਾਂ ਨੂੰ ਦਿੱਤੇ ਹਨ, ਉਹ ਕੋਠੀਆਂ ਤੇ ਝੰਡੇ ਲਾ ਕੇ ਨਹੀਂ ਮਿਟਣੇ। ਬਿਜਲੀ ਸੋਧ ਬਿੱਲ, ਐਮ.ਐਸ.ਪੀ., ਕਿਸਾਨਾਂ ਦੇ ਝੂਠੇ ਪਰਚੇ, 700 ਤੋਂ ਵੱਧ ਸ਼ਹੀਦ ਕਿਸਾਨ ਅਜੇ ਪੰਜਾਬ ਨਹੀਂ ਭੁੱਲਿਆ। ਸਾਡੀ ਜੱਥੇਬੰਦੀ ਤਿਰੰਗਾ ਨਹੀਂ ਲਾਵੇਗੀ, ਅਸੀਂ ਤਿਰੰਗੇ ਨੂੰ ਸਲਾਮ ਕਰਾਂਗੇ ਪਰ ਬੀਜੇਪੀ ਦੇ ਕਹਿਣ ਤੇ ਨਹੀਂ। ਅਸੀਂ ਦੇਸ਼ ਪ੍ਰਸਤ ਹਾਂ, ਆਪਣੀਆਂ ਮੰਗਾਂ ਪ੍ਰਤੀ ਵੀ ਠੋਸ ਹਾਂ। ਆਜ਼ਾਦੀ ਦੇ 75ਵੇਂ ਵਰ੍ਹੇ ਵੀ ਆਪਣੀਆਂ ਮੰਗਾਂ ਦੇ ਪ੍ਰਤੀ ਮੋਰਚੇ ਲਾਉਣ ਲਈ ਮਜਬੂਰ ਹਾਂ। ਆਜ਼ਾਦੀ ਦੇ ਪ੍ਰਵਾਨਿਆਂ ਨੂੰ ਸਾਡਾ ਹਮੇਸ਼ਾ ਸਲਾਮ ਹੈ। ਇਸ ਮੌਕੇ ਬਾਬਾ ਦਵਿੰਦਰ ਸਿੰਘ ਬੂਰੇ ਜੱਟਾਂ, ਬਾਬਾ ਬੂਆ ਸਿੰਘ, ਅਵਤਾਰ ਸਿੰਘ ਭੂੰਗਾ, ਸਰਬਜੀਤ ਸਿੰਘ, ਹਿੰਮਤ ਸਿੰਘ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਸਤਨਾਮ ਸਿੰਘ ਲਾਂਬੜਾ, ਸੰਦੀਪ ਸਿੰਘ, ਗੁਰਦੀਪ ਸਿੰਘ ਸੰਗਾ, ਅਵਤਾਰ ਸਿੰਘ ਸੋਢੀ, ਕਮਲਜੀਤ ਸਿੰਘ, ਮਹਿੰਦਰ ਸਿੰਘ ਲਾਚੋਵਾਲ, ਬਹਾਦਰ ਸਿੰਘ, ਬਲਬੀਰ ਸਿੰਘ ਬੁਲੋਵਾਲ, ਗੁਰਸਿਮਰਤ ਸਿੰਘ ਲਾਚੋਵਾਲ ਆਦਿ ਹਾਜਰ ਸਨ।