ਗੜ੍ਹਦੀਵਾਲ, 09 ਅਗਸਤ (ਮਲਹੋਤਰਾ)- ਪਿੰਡ ਕਾਲਰਾ ਵਿਖੇ ਸੁਆਣੀਆਂ ਵੱਲੋਂ ਇਕੱਠੀਆ ਹੋ ਕੇ ਉਤਸ਼ਾਹ ਪੂਰਵਕ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਰਪੰਚ ਦਲਜੀਤ ਕੌਰ ਵੱਲੋਂ ਤੀਜ ਦੇ ਤਿਉਹਾਰ ਦੀ ਆਰੰਭਤਾ ਕੀਤੀ। ਪੰਜਾਬੀ ਸਭਿਆਚਾਰ ਦਾ ਪ੍ਰਤੀਕ ਤੀਆਂ ਦੇ ਤਿਉਹਾਰ ’ਤੇ ਸਭਿਆਚਾਰਕ ਵਿਰਸੇ ਨਾਲ ਜੁੜੇ ਚਰਖੇ, ਚੱਕੀ, ਮਧਾਣੀ ਤੇ ਝਾਲਰਾਂ ਲੱਗੀਆਂ ਪੱਖੀਆਂ ਨੂੰ ਇਸ ਸਮਾਰੋਹ ਤੇ ਸ਼ੋਭਾ ਬਣਾਇਆ ਗਿਆ। ਇਸ ਮੌਕੇ ਫੁਲਕਾਰੀਆਂ ਤੇ ਪੁਰਾਤਨ ਪੰਜਾਬੀ ਵਿਰਸੇ ਨਾਲ ਜੁੜੇ ਗਹਿਣਿਆਂ ਨਾਲ ਸੱਜੀਆਂ ਸੁਆਣੀਆਂ ਵੱਲੋਂ ਤ੍ਰਿੰਝਣਾ ਦੀ ਝਾਕੀ ਪੇਸ਼ ਕਰਦਿਆ ਪੀਂਘ ਦੇ ਹੁਲਾਰੇ, ਕਿੱਕਲੀ ਤੇ ਬੋਲੀਆਂ ਪਾ ਕੇ ਪੰਜਾਬੀ ਲੋਕਗੀਤ ਪੇਸ਼ ਕੀਤੇ ਗਏ। ਇਸ ਮੌਕੇ ਮਹਿਲਾਵਾਂ ਵਲੋਂ ਅਨੇਕਾਂ ਪੁਰਾਤਨ ਚੀਜ਼ਾ ਨਾਲ ਚੌਕਾ ਚੁੱਲ੍ਹਾ ਸਜਾਕੇ ਪੁਰਾਣੀ ਸਭਿਆਚਾਰ ਨੂੰ ਦਰਸਾਉਦੀ ਝਾਕੀ ਪੇਸ਼ ਕੀਤੀ ਗਈ। ਇਸ ਮੌਕੇ ਸਰਪੰਚ ਦਲਜੀਤ ਕੌਰ ਨੇ ਕਿਹਾ ਕਿ ਸਾਡੀ ਨੌਜਵਾਨ ਪੀੜੀ ਨੂੰ ਇਹੋ-ਜਿਹੇ ਸਮਾਗਮ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਨਵੀ ਮੁਟਿਆਰਾਂ ਨੂੰ ਆਪਣੇ ਪੁਰਾਣੇ ਸਭਿਆਚਾਰ ਵਿਰਸੇ ਨਾਲ ਜੁੜੇ ਰਹਿਣਾ ਚਾਹੀਦੇ ਹੈ। ਉਨ੍ਹਾਂ ਔਰਤਾਂ ਵਲੋਂ ਮਨਾਏ ਤੀਆਂ ਦੇ ਤਿਉਹਾਰ ਦੀ ਸਲਾਘਾਂ ਕਰਦਿਆਂ ਕਿਹਾ ਕਿ ਇਹ ਸਾਡੇ ਸਭਿਆਚਾਰਕ ਤੇ ਵਿਰਸੇ ਨੂੰ ਦਰਸਾਉਦਾ ਪ੍ਰੋਗਰਾਮ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸਰੋਤ ਹੈ, ਅਤੇ ਇਹੋ-ਜਿਹੇ ਪ੍ਰੋਗਰਾਮਾਂ ਤੋ ਵਧੀਆਂ ਸੇਧ ਮਿਲਦੀ ਹੈ। ਇਸ ਮੌਕੇ ਪੀਆ, ਸਲੋਨੀ, ਸਤਿੰਦਰ ਕੌਰ, ਆਸ਼ਾ, ਰੂਬੀ, ਸੋਮਾ ਦੇਵੀ, ਹਨੀ, ਮਹਿਕ, ਪਲਕ, ਜੱਸੀ,ਪਰਮਜੀਤ ਕੌਰ, ਸਰਬਜੀਤ ਕੌਰ, ਬਲਜੀਤ ਕੌਰ, ਤ੍ਰਿਪਤਾ ਦੇਵੀ, ਕੋਮਲ, ਏਕਮ, ਪ੍ਰਭ, ਹਰਦੀਪ ਕੌਰ,ਕੁਲਵਿੰਦਰ ਕੌਰ, ਸੁਪ੍ਰੀਆ, ਰਮਨ ਭੱਟੀ,ਨਵਨੀਤ ਕੌਰ, ਹਰਮਨ, ਨਰਿੰਦਰਪਾਲ, ਅਮਨ,ਨੀਤਿਨ, ਨੀਸ਼ਾ, ਅਮਰਿੰਦਰ, ਈਸ਼ਾ, ਸਿਮਰਨ, ਪੂਜਾ, ਸੀਮਾ ਆਦਿ ਹਾਜ਼ਰ ਸਨ।