ਗੜ੍ਹਦੀਵਾਲ, 08 ਅਗਸਤ (ਮਲਹੋਤਰਾ)- ਗੜ੍ਹਦੀਵਾਲਾ ਵਾਸੀ ਤੇ ਰਾਹਗੀਰਾਂ ਨੂੰ ਟਾਂਡਾ ਮੋੜ ਤੋਂ ਲੈ ਕੇ ਤਹਿਸੀਲ ਤੱਕ ਅਤੇ ਜੈਨ ਟੈਂਪਲ ਤੋਂ ਸਿੰਘ ਸਭਾ ਗੁਰਦੁਆਰਾ ਸਾਹਿਬ ਤੱਕ ਸੜਕ ਦੀ ਖ਼ਸਤਾ ਹਾਲਤ ਹੋਣ ਕਰਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸਨੂੰ ਦੇਖਦੇ ਹੋਏ ਹਲਕਾ ਉੜਮੁੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਦੇ ਦਿਸ਼ਾ ਨਿਰਦੇਸ਼ਾ ਹੇਠ ਗੜ੍ਹਦੀਵਾਲਾ ਵਿਖੇ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਜਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਹੋਣ ਕਰਕੇ ਰਾਹਗੀਰਾਂ ਦੀ ਜ਼ਿਆਦਾਤਰ ਆਵਾਜਾਈ ਇਨ੍ਹਾਂ ਸੜਕਾਂ ਤੇ ਨਿਰਭਰ ਕਰਦੀ ਸੀ। ਇਨ੍ਹਾਂ ਸੜਕਾਂ ਦੇ ਬਣਨ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਕਾਰਜਾਂ ਲਈ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਰਹਿੰਦਾ ਸੀਵਰੇਜ ਦਾ ਕੰਮ ਫੌਰੀ ਮੁਕੰਮਲ ਕਰ ਲਿਆ ਜਾਵੇਗਾ ਅਤੇ ਸੀਵਰੇਜ ਦੇ ਪਾਇਪ ਪਾਉਣ ਕਰਕੇ ਪੁੱਟੇ ਗਏ ਰੋਡ ਬਣਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਨਿਰਮਾਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਵਿਚ ਕੋਈ ਕੁਤਾਹੀ ਨਾ ਵਰਤੀ ਜਾਵੇ।
ਇਸ ਮੌਕੇ ਚੌਧਰੀ ਰਾਜਵਿੰਦਰ ਸਿੰਘ ਰਾਜਾ, ਰਾਜੂ ਗੁਪਤਾ, ਈ.ਓ. ਸਿਮਰਨ ਢੀੰਡਸਾ, ਐਸ.ਓ. ਗੁਰਵਿੰਦਰ ਸਿੰਘ, ਕਲਰਕ ਲਖਵੀਰ ਸਿੰਘ ਲੱਕੀ, ਕਲਰਕ ਸੰਦੀਪ ਆਦਿ ਹਾਜਰ ਸਨ।