ਗੜ੍ਹਦੀਵਾਲ, 08 ਅਗਸਤ (ਮਲਹੋਤਰਾ)- ਜਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਦੇ ਪ੍ਰਧਾਨ ਵੈਦ ਤਰਸੇਮ ਸਿੰਘ ਸੰਧਰ ਗੜ੍ਹਦੀਵਾਲਾ ਦੀ ਅਗਵਾਈ ਹੇਠ ਮਾਤਾ ਚਿੰਤਪੁਰਨੀ ਦੇ ਚਲ ਰਹੇ ਮੇਲੇ ਦੌਰਾਨ ਮੈਡੀਕਲ ਚੈੱਕਅੱਪ ਅਤੇ ਮੁਫ਼ਤ ਦਵਾਈਆਂ ਦਾ ਕੈਂਪ ਲਗਾਇਆ ਗਿਆ। ਵੈਦ ਤਰਸੇਮ ਸਿੰਘ ਸੰਧਰ ਨੇ ਦੱਸਿਆ ਕਿ ਹਲਕਾ ਸ਼ਾਮ ਚੌਰਾਸੀ ਦੇ ਵਿਧਾਇਕ ਡਾ. ਰਵਜੋਤ ਸਿੰਘ ਨੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਵੈਦ ਮੰਡਲ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੈਦ ਮੰਡਲ ਵੱਲੋਂ ਹੁਣ ਤੱਕ ਵੱਖ ਵੱਖ ਥਾਵਾਂ ਤੇ ਇਹ 27ਵਾਂ ਕੈਂਪ ਲਗਾਇਆ ਗਿਆ। ਚਿੰਤਪੁਰਨੀ ਰੋਡ ਤੇ 6 ਅਗਸਤ ਤੋਂ 8 ਅਗਸਤ ਤੱਕ 3 ਦਿਨ 2 ਰਾਤਾਂ ਚੱਲੇ ਇਸ ਕੈਂਪ ਵਿਚ ਹਜ਼ਾਰਾਂ ਲੋਕਾਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਸਾਰੇ ਵੈਦਾਂ ਵੱਲੋਂ ਤਨਦੇਹੀ ਨਾਲ ਡਿਊਟੀ ਨਿਭਾਈ ਗਈ। ਪ੍ਰਧਾਨ ਤਰਸੇਮ ਸੰਧਰ ਨੇ ਦੱਸਿਆ ਕਿ ਇਸ ਕੈਂਪ ਦੀ ਸਮਾਪਤੀ ਹਲਕਾ ਉੜਮੁੜ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਵੈਦ ਮੰਡਲ ਵੱਲੋਂ ਕੀਤੇ ਇਸ ਕਾਰਜ ਨਾਲ ਸ਼ਰਧਾਲੂਆਂ ਨੂੰ ਬਹੁਤ ਲਾਭ ਹੋਇਆ। ਯਾਤਰਾ ਦੌਰਾਨ ਬਹੁਤੇ ਸ਼ਰਧਾਲੂ ਥਕਾਵਟ ਕਾਰਨ ਬਿਮਾਰ ਹੋ ਜਾਂਦੇ ਹਨ, ਜਿਨ੍ਹਾਂ ਨੂੰ ਅਜਿਹੇ ਕੈਂਪਾਂ ਤੋਂ ਵੱਡੀ ਰਾਹਤ ਮਿਲਦੀ ਹੈ। ਇਸ ਮੌਕੇ ਹੁਸ਼ਿਆਰਪੁਰ ਵੱਲੋਂ ਜਿਲ੍ਹਾ ਵੈਦ ਮੰਡਲ ਦੇ ਕੈਂਪ ਨਾਲ ਰੋਟੀ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸਪ੍ਰਸਤ ਵੈਦ ਜਸਵੀਰ ਸਿੰਘ ਸੋਧ, ਵੈਦ ਪੈਟਰਨ ਵਿਨੋਦ ਪਰਮਾਰ ਸ਼ਰਮਾ, ਚੇਅਰਮੈਨ ਰਵੀ ਖੌਲੀਆ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਬਜੀਤ ਸਿੰਘ ਮਾਣਕੂ, ਸੈਕਟਰੀ ਵੈਦ ਜੈਲ ਸਿੰਘ ਕਾਲਰਾ, ਕੈਸ਼ੀਅਰ ਵੈਦ ਸਤਵੰਤ ਸਿੰਘ ਹੀਰ, ਐਰੀਟਰ ਦੀਦਾਰ ਸਿੰਘ, ਵੈਦ ਵਾਈਸ ਚੇਅਰਮੈਨ ਵੈਦ ਤਰਲੋਕ ਬੈਂਸ, ਵੈਦ ਰਾਜਿੰਦਰ ਸਿੰਘ ਨਿੱਕੂ, ਗੁਰਪ੍ਰੀਤ ਸਿੰਘ ਫਿਲੌਰ, ਆਪ ਆਗੂ ਗੁਰਮੇਲ ਸਿੰਘ ਬਾਹਲਾ, ਵਾਈਸ ਪ੍ਰਧਾਨ ਓਂਕਾਰ ਸਿੰਘ, ਵਾਈਸ ਪ੍ਰਧਾਨ ਅਵਤਾਰ ਸਿੰਘ, ਲੇਡੀ ਵਿੰਗ ਪ੍ਰਧਾਨ ਮਨਜੀਤ ਕੌਰ ਸੰਧਰ, ਵਾਈਸ ਪ੍ਰਧਾਨ ਵੈਦ ਮੁਖਤਿਆਰ ਸਿੰਘ, ਲਖਵੀਰ ਸਿੰਘ ਬੇਦੀ ਜਲੰਧਰ, ਵੈਦ ਕਰਨੈਲ ਸਿੰਘ ਜਲੰਧਰ, ਵੈਦ ਸੁਖਦੇਵ ਸਿੰਘ ਬੂਟੀ ਮੰਤਰੀ ਜਤਿੰਦਰ ਸਿੰਘ, ਐਨ.ਆਰ.ਆਈ. ਹਰੀ ਸਿੰਘ ਦੁਬਈ ਆਦਿ ਹਾਜਰ ਸਨ।