ਗੜ੍ਹਦੀਵਾਲ, 07 ਅਗਸਤ (ਮਲਹੋਤਰਾ)- ਗੜ੍ਹਦੀਵਾਲਾ ਦੇ ਵਾਰਡ ਨੰਬਰ 3 ਵਿਖੇ ਸੁਆਣੀਆਂ ਵੱਲੋਂ ਇਕੱਠੀਆ ਹੋ ਕੇ ਉਤਸ਼ਾਹ ਪੂਰਵਕ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਾਰਡ ਨੰਬਰ ਤਿੰਨ ਦੇ ਕੌਂਸਲਰ ਕਮਲਜੀਤ ਕੌਰ ਪਾਸੋਂ ਸਮੂਹ ਵਾਰਡ ਵਾਸੀ ਸੁਆਣੀਆਂ ਨੇ ਰੀਬਨ ਕਟਵਾ ਕੇ ਤੀਜ ਦੇ ਤਿਉਹਾਰ ਦੀ ਆਰੰਭਤਾ ਕੀਤੀ । ਪੰਜਾਬੀ ਸਭਿਆਚਾਰ ਦਾ ਪ੍ਰਤੀਕ ਤੀਆਂ ਦੇ ਤਿਉਹਾਰ ਤੇ ਸਭਿਆਚਾਰਕ ਵਿਰਸੇ ਨਾਲ ਜੁੜੇ ਚਰਖੇ, ਮਧਾਣੀ ਤੇ ਝਾਲਰਾਂ ਲੱਗੀਆਂ ਪੱਖੀਆਂ ਨੂੰ ਇਸ ਸਮਾਰੋਹ ਤੇ ਸ਼ੋਭਾ ਬਣਾਇਆ ਗਿਆ। ਇਸ ਮੌਕੇ ਫੁਲਕਾਰੀਆਂ ਤੇ ਪੁਰਾਤਨ ਪੰਜਾਬੀ ਵਿਰਸੇ ਨਾਲ ਜੁੜੇ ਗਹਿਣਿਆਂ ਨਾਲ ਸੱਜੀਆਂ ਸੁਆਣੀਆਂ ਵੱਲੋਂ ਤਿ੍ਰੰਝਣ ਦੀ ਝਾਕੀ ਪੇਸ਼ ਕਰਦਿਆ ਪੀਂਘ ਦੇ ਹੁਲਾਰੇ, ਕਿੱਕਲੀ ਤੇ ਬੋਲੀਆਂ ਪਾ ਕੇ ਪੰਜਾਬੀ ਲੋਕ ਗੀਤ ਪੇਸ਼ ਕੀਤੇ ਗਏ।
ਇਸ ਮੌਕੇ ਮਹਿਲਾਵਾਂ ਵਲੋਂ ਅਨੇਕਾਂ ਪੁਰਾਤਨ ਚੀਜ਼ਾ ਨਾਲ ਚੌਕਾ ਚੁੱਲ੍ਹਾ ਸਜਾਕੇ ਪੁਰਾਣੀ ਸਭਿਆਚਾਰ ਨੂੰ ਦਰਸਾਉਦੀ ਝਾਕੀ ਪੇਸ਼ ਕੀਤੀ ਗਈ। ਇਸ ਮੌਕੇ ਕੌਸਲਰ ਕਮਲਜੀਤ ਕੌਰ ਨੇ ਕਿਹਾ ਕਿ ਸਾਡੀ ਨੌਜਵਾਨ ਪੀੜੀ ਨੂੰ ਇਹੋ-ਜਿਹੇ ਸਮਾਗਮ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਨਵੀ ਮੁਟਿਆਰਾਂ ਨੂੰ ਆਪਣੇ ਪੁਰਾਣੇ ਸਭਿਆਚਾਰ ਵਿਰਸੇ ਨਾਲ ਜੁੜੇ ਰਹਿਣਾ ਚਾਹੀਦੇ ਹੈ। ਉਨ੍ਹਾਂ ਔਰਤਾਂ ਵਲੋਂ ਮਨਾਏ ਤੀਆ ਦੇ ਤਿਉਹਾਰ ਦੀ ਸਲਾਘਾਂ ਕਰਦਿਆਂ ਕਿਹਾ ਕਿ ਇਹ ਸਾਡੇ ਸਭਿਆਚਾਰਕ ਤੇ ਵਿਰਸੇ ਨੂੰ ਦਰਸਾਉਦਾ ਪ੍ਰੋਗਰਾਮ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸਰੋਤ ਹੈ ਅਤੇ ਇਹੋ-ਜਿਹੇ ਪ੍ਰੋਗਰਾਮਾਂ ਤੋ ਵਧੀਆਂ ਸੇਧ ਮਿਲਦੀ ਹੈ। ਇਸ ਮੌਕੇ ਅਰਪਨਾ ਸ਼ਰਮਾ, ਕਮਲੇਸ਼ ਕੁਮਾਰੀ, ਕੁਲਵੰਤ ਕੌਰ, ਰਾਣੀ, ਅਮਨਦੀਪ, ਰਾਣੋ, ਧਮਨ, ਅਮਨ, ਸੁਖਮਨ, ਮਨਜੀਤ ਕੌਰ, ਜਸਵਿੰਦਰ ਕੌਰ, ਪ੍ਰੀਤ, ਅਮਨਦੀਪ ਕੌਰ, ਹਿਊਮਨ ਰਾਇਟ ਦੇ ਜਿਲ੍ਹਾ ਚੇਅਰਮੈਨ ਕਰਨੈਲ ਸਿੰਘ ਕਲਸੀ, ਅਮਨਦੀਪ ਸਿੰਘ, ਪ੍ਰਦੀਪ ਸਿੰਘ, ਅੰਸ਼, ਵੰਸ਼, ਨੂਰ ਆਦਿ ਹਾਜ਼ਰ ਸਨ।