ਗੜ੍ਹਦੀਵਾਲ, 07 ਅਗਸਤ (ਮਲਹੋਤਰਾ)- ਕਰਨਲ ਮਲੂਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਭੂੰਗਾ ਜਿਲ੍ਹਾ ਹੁਸ਼ਿਆਰਪੁਰ ਜੀ.ਓ.ਜੀ ਟੀਮ ਵੱਲੋਂ ਹਰਿਆ ਭਰਿਆ ਪੰਜਾਬ ਲਹਿਰ ਤਹਿਤ ਪਿੰਡ ਖੇਪੜਾਂ ਵਿਖੇ ਪੰਚਾਇਤੀ ਜ਼ਮੀਨ ਵਿਚ ਛਾਂ ਦਾਰ ਬੂਟੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਭੁਲਾਣਾ ਨੇ ਦੱਸਿਆ ਕਿ ਜਿੱਥੇ ਜੀ.ਓ.ਜੀ. ਟੀਮ ਇਸ ਮਿਸ਼ਨ ਨੂੰ ਸਫ਼ਲ ਬਣਾਉਣ ਲਈ ਤਨਦੇਹੀ ਨਾਲ ਦਿਨ ਰਾਤ ਉਪਰਾਲੇ ਕਰ ਰਹੀ ਹੈ, ਉੱਥੇ ਜੰਗਲਾਤ ਵਿਭਾਗ ਵੱਲੋਂ ਵੀ ਮੋਢੇ ਨਾਲ ਮੋਢਾ ਜੋੜ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਹਰਿਆਣਾ ਦੇ ਰੇਂਜ ਅਫ਼ਸਰ ਸੰਜੀਵ ਕੁਮਾਰ ਨੇ ਕਿਹਾ ਕਿ ਜੀ.ਓ.ਜੀ. ਟੀਮ ਬਹੁਤ ਲਗਨ ਤੇ ਮਿਹਨਤ ਨਾਲ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਪੰਚਾਇਤੀ ਜ਼ਮੀਨ, ਸਕੂਲ, ਮੰਦਿਰ, ਗੁਰਦਵਾਰੇ ਤੇ ਸੜਕਾਂ ਦੇ ਕਿਨਾਰੇ ਆਦਿ ਥਾਵਾਂ ਤੇ ਜੀ.ਓ.ਜੀ. ਟੀਮ ਜਿੰਨੇ ਚਾਹੇ ਬੂਟੇ ਲੈ ਸਕਦੀ ਹੈ।.ਇਸ ਮੌਕੇ ਕੈਪਟਨ ਓਮ ਲਾਲ ਨੇ ਬੂਟਿਆਂ ਦੀ ਦੇਖ ਭਾਲ ਲਈ ਪਿੰਡ ਵਾਸੀਆਂ ਨੂੰ ਅਪੀਲ ਕੀਤੀ। ਇਸ ਮੌਕੇ ਪਿੰਡ ਦੇ ਮਨਰੇਗਾ ਕਾਮੇ, ਹਰਜਿੰਦਰ ਸਿੰਘ, ਊਸ਼ਾ ਠਾਕੁਰ ਏ.ਪੀ.ਓ. ਭੁੰਗਾ,.ਜਸਵੀਰ ਕੌਰ, ਗੁਰਵਿੰਦਰ ਸਿੰਘ, ਕੈਪਟਨ ਓਮ ਲਾਲ, ਰੇਸ਼ਮ ਸਿੰਘ, ਰਕੇਸ਼ ਕੁਮਾਰ, ਸਤਨਾਮ ਸਿੰਘ, ਬਲਵੰਤ ਸਿੰਘ, ਕੇਵਲ ਸਿੰਘ, ਰਵਿੰਦਰ ਸਿੰਘ, ਰਨਵੀਰ ਕੁਮਾਰ ਅਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।