ਗੜ੍ਹਦੀਵਾਲ, 04 ਅਗਸਤ (ਮਲਹੋਤਰਾ)- ਮਾਤਾ ਚਿੰਤਪੁਰਨੀ ਜੀ ਦੇ ਮੇਲੇ ਤੇ ਡਾ. ਸੰਜੀਵ ਸ਼ਰਮਾ ਗੜਦੀਵਾਲਾ ਅਤੇ ਮਨੀਤਾ ਸ਼ਰਮਾ ਦੀ ਅਗਵਾਈ ਹੇਠ 20ਵਾਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਇਹ ਫਰੀ ਮੈਡੀਕਲ ਕੈਂਪ 2 ਅਗਸਤ ਤੋਂ ਲੈ ਕੇ 6 ਅਗਸਤ ਤੱਕ ਚੱਲੇਗਾ। ਇਸ ਮੈਡੀਕਲ ਕੈਂਪ ਵਿਚ ਆਈਆਂ ਹੋਈਆਂ ਸੰਗਤਾਂ ਵਾਸਤੇ ਫਰੀ ਦਵਾਈਆਂ ਦੀ ਸੇਵਾ ਕੀਤੀ ਗਈ। ਇਸ ਫਰੀ ਮੈਡੀਕਲ ਕੈਂਪ ਵਿਚ ਬਹੁਤ ਸਾਰੇ ਡਾਕਟਰਾਂ ਨੇ ਸੇਵਾ ਕੀਤੀ ਅਤੇ ਮਾਤਾ ਚਿੰਤਪੁਰਨੀ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਡਾ. ਸੰਜੀਵ ਸ਼ਰਮਾ ਗੜ੍ਹਦੀਵਾਲਾ ਨੇ ਸਾਰੇ ਆਏ ਹੋਏ ਡਾਕਟਰਾਂ ਨੂੰ ਸਿਰੋਪਾਓ ਦੇ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੰਜੀਵ ਸ਼ਰਮਾ, ਡਾ. ਮਨੀਤਾ ਸ਼ਰਮਾ, ਡਾ. ਜਸ਼ਨਪਾਲ ਸ਼ਰਮਾ, ਡਾ. ਕਰਨੈਲ ਸਿੰਘ, ਰਮਨ ਕੁਮਾਰ, ਰਜਨੀ ਬਾਲਾ, ਸੰਗੀਤਾ, ਰੋਹਿਤ ਕੁਮਾਰ, ਡਾ. ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।