ਗੜ੍ਹਦੀਵਾਲ, 03 ਅਗਸਤ (ਮਲਹੋਤਰਾ)- ਬਲਾਕ ਟਾਂਡਾ-2 ਦੇ ਬਲਾਕ ਪੱਧਰੀ ਪ੍ਰਾਇਮਰੀ ਵਿੱਦਿਅਕ ਮੁਕਾਬਲਿਆਂ ਵਿੱਚ ਸ. ਐ. ਸ. ਧੁੱਗਾ ਕਲਾਂ ਦੇ ਵਿਦਿਆਰਥੀ ਰਾਜਵੀਰ ਕੌਰ ਨੇ ਸਲੋਗਨ ਵਿੱਚੋਂ ਪਹਿਲਾ ਸਥਾਨ ਬਲਾਕ ਪੱਧਰ , ਗੁਰੰਅਸ਼ ਸਿੰਘ ਪਹਿਲਾ ਸਥਾਨ ਬਲਾਕ ਪੱਧਰ, ਕਵਿਤਾ ਗਾਇਨ, ਦੂਸਰਾ ਸਥਾਨ ਬਲਾਕ ਪੱਧਰ ਮਨਪ੍ਰੀਤ ਕੌਰ, ਸੁੰਦਰ ਲਿਖਾਈ ਅਤੇ ਸੁਖਮਨ ਸਿੰਘ ਨੇ ਬਲਾਕ ਪੱਧਰ ਤੇ ਡਰਾਇੰਗ ਵਿੱਚੋਂ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸੀ.ਐਚ.ਟੀ (ਬਲਾਕ ਟਾਂਡਾ -2 ਦੇ BNO) ਸਰਦਾਰ ਗੁਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਵਿੱਦਿਆ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਮੈਡਮ ਅਮਨਦੀਪ ਕੌਰ, ਮੈਡਮ ਰਾਜ ਰਾਣੀ, ਮੈਡਮ ਅਮਨਦੀਪ ਕੌਰ, ਮੈਡਮ ਗੁਰਮੀਤ ਕੌਰ ਅਤੇ ਮਾਸਟਰ ਪ੍ਰਿੰਸ (ਗੜ੍ਹਦੀਵਾਲਾ) ਹਾਜਰ ਸਨ।