ਗੜ੍ਹਦੀਵਾਲ, 03 ਅਗਸਤ (ਮਲਹੋਤਰਾ)- ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਜ਼ਾਦੀ ਦੇ 75 ਸਾਲਾਂ ਸਮਾਗਮ ਨੂੰ ਸਮਰਪਤ ਕੋਰੀਓਗ੍ਰਾਫੀ ਜ਼ਿਲ੍ਹਾ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿੱਚ ਕਰਵਾਏ ਗਏ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇਲੀ ਚੱਕ ਸਕੂਲ ਦੇ ਬੱਚਿਆਂ ਨੇ ਭਾਗ ਲਿਆ। ਪ੍ਰਿੰਸੀਪਲ ਜਪਿੰਦਰ ਕੁਮਾਰ ਨੇ ਬੱਚਿਆਂ ਨੂੰ ਤੇ ਟੀਮ ਇੰਚਾਰਜ ਬਹਾਦਰ ਜਗਦੀਸ਼ ਸਿੰਘ ਪੀ.ਟੀ.ਆਈ. ਤੇ ਸਮੂਹ ਸਟਾਫ ਨੂੰ ਮੁਬਾਰਕਾਂ ਦਿੱਤੀਆਂ।