ਗੜ੍ਹਦੀਵਾਲ, 02 ਅਗਸਤ (ਮਲਹੋਤਰਾ)- ਬਾਬਾ ਬਾਲਕ ਨਾਥ ਜੀ ਦੇ ਨਜ਼ਦੀਕ ਮਾਰਕੀਟ ਵਿਖੇ ਸ਼ੀਰਾ ਪਰਿਵਾਰ ਵੱਲੋਂ ਨਵਰਾਤਰੇ ਦੇ ਮੌਕੇ ਤੇ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਆਪਣਾ ਸਭ ਤੋਂ ਪਹਿਲਾਂ ਮਹਾਂਮਾਈ ਦੀ ਜੋਤ ਪ੍ਰਚੰਡ ਕੀਤੀ ਗਈ, ਉਸ ਦੇ ਉਪਰਾਂਤ ਮਹਾਂਮਾਈ ਦੀ ਆਰਤੀ ਕਰ ਕੇ ਖੀਰ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਤੇ ਵਿਵੇਕ ਗੁਪਤਾ, ਸਤਪਾਲ ਸ਼ਰਮਾ, ਵਿਪਿਨ ਸ਼ਰਮਾ, ਸੁਭਾਸ਼ ਕੁਮਾਰ, ਸੋਨੂੰ ਸ਼ੀਰਾ, ਦੇਵੀ ਚੰਦ, ਪਿੰਟੂ ਜਾਦਵ, ਅਮਨਜੋਤ ਅਤੇ ਸ਼ਰਧਾਲੂ ਹਾਜ਼ਰ ਸਨ।