ਗੜ੍ਹਦੀਵਾਲ, 02 ਅਗਸਤ (ਮਲਹੋਤਰਾ)- ਪਿੰਡ ਭੰਬੋਵਾਲ ਵਿਖੇ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਹਰ ਸਾਲ ਪਿੰਡ ਦੇ ਨੌਜਵਾਨ ਮਹਾਂਮਾਈ ਦਾ ਝੰਡਾ ਲੈ ਕੇ ਪੈਦਲ ਮਾਤਾ ਚਿੰਤਪੁਰਨੀ ਜੀ ਦੇ ਮੰਦਰ ਜਾਂਦੇ ਹਨ। ਪਿੰਡ ਵਾਸੀਆਂ ਵਲੋਂ ਮਾਤਾ ਜੀ ਦੇ ਝੰਡੇ ਦੀ ਪੂਜਾ ਅਰਚਨਾ ਕੀਤੀ ਤੇ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਆਪਸੀ ਭਾਈਚਾਰੇ ਅਤੇ ਪਿਆਰ ਦੀ ਭਾਵਨਾ ਪੈਦਾ ਕਰਦੇ ਹਨ। ਇਸ ਮੌਕੇ ਵਿਕਾਸ ਠਾਕੁਰ, ਬੰਟੀ ਠਾਕੁਰ, ਕੈਪਟਨ ਗੁਰਪਾਲ ਸਿੰਘ, ਪੰਡਤ ਰਜਿੰਦਰ ਪੱਪੂ, ਸੂਬੇਦਾਰ ਬਿਸ਼ਨ ਦਾਸ, ਠਾਕੁਰ ਕੁਲਦੀਪ ਸਿੰਘ, ਕੇਸ਼ਵ ਚੰਦ, ਗਿਆਨ ਚੰਦ, ਨਗਿੰਦਰ ਸਿੰਘ , ਥਾਣੇਦਾਰ ਗੁਰਮੇਲ ਸਿੰਘ, ਰਿਸ਼ੂ, ਸੂਬੇਦਾਰ ਹਰਦੇਵ ਸਿੰਘ, ਮਹਿੰਦਰ ਸਿੰਘ, ਸੰਨੀ ਠਾਕੁਰ, ਸੰਦੀਪ ਜੋਟੂ, ਟੀਨੂੰ, ਅਭੀ, ਓਮ, ਰੋਹਨ, ਸੰਜੂ, ਸ਼ਾਂਤੀ, ਸ਼ਾਮ, ਵਿਨੈ ਚੇਤਨ ਆਦਿ ਨੋਜਵਾਨ ਹਾਜ਼ਰ ਸਨ।