ਗੜ੍ਹਦੀਵਾਲ, 01 ਅਗਸਤ (ਮਲਹੋਤਰਾ)- ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕਮ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸਰਦਾਰ ਗੁਰਸ਼ਰਨ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਸਮੂਹ ਡੀ.ਟੀ.ਸੀ. ਦੀ ਚੋਣ ਕੀਤੀ ਗਈ। ਚੋਣ ਤੋਂ ਪਹਿਲਾਂ ਪੂਰੇ ਹਾਊਸ ਨੂੰ ਪਿਛਲੇ ਸਾਲਾਂ ਦੀਆਂ ਖੇਡ ਪ੍ਰਾਪਤੀਆਂ ਅਤੇ ਪੂਰੇ ਸਾਲ ਦੇ ਖਰਚ ਬਾਰੇ ਸ.ਦਲਜੀਤ ਸਿੰਘ ਡੀ.ਐਮ. ਸਪੋਰਟਸ ਵਲੋਂ ਜਾਣੂ ਕਰਵਾਇਆ ਗਿਆ। ਇਸ ਉਪਰੰਤ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਬਲਵੀਰ ਸਿੰਘ ਨੇ ਪੁਰਾਣੀ ਜਿਲ੍ਹਾ ਟੂਰਨਾਮੈਂਟ ਕਮੇਟੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਕਮ ਪ੍ਰਧਾਨ ਜਿਲ੍ਹਾ ਟੂਰਨਾਂਮੈਂਟ ਕਮੇਟੀ ਦੀ ਪ੍ਰਵਾਨਗੀ ਲੈ ਕੇ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ। ਉਪਰੰਤ ਨਵੇਂ ਜਿਲ੍ਹਾ ਟੂਰਨਾਮੈਂਟ ਕਮੇਟੀ ਦੀ ਚੋਣ ਪ੍ਰਕਿਰਿਆ ਪ੍ਰਧਾਨ ਜੀ ਦੀ ਪ੍ਰਵਾਨਗੀ ਉਪਰੰਤ ਡੀ.ਐਮ.ਸਪੋਰਟਸ ਸ. ਦਲਜੀਤ ਸਿੰਘ ਵਲੋਂ ਕੀਤੀ ਗਈ। ਜਿਸ ਵਿੱਚ ਹਾਉਸ ਵਲੋਂ ਸਰਬਸੰਮਤੀ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਹੁਸ਼ਿਆਰਪੁਰ ਸ. ਗੁਰਸ਼ਰਨ ਸਿੰਘ ਜੀ ਨੂੰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਸੀਮਾ ਰਾਣੀ ਪ੍ਰਿੰਸੀਪਲ ਸਸਸਸ ਗੜਸ਼ੰਕਰ, ਮੀਤ ਪ੍ਰਧਾਨ ਸ੍ਰੀਮਤੀ ਸਤਿੰਦਰਦੀਪ ਕੌਰ ਪ੍ਰਿੰਸੀਪਲ ਸਕੰਸਸਸ ਮਾਹਿਲਪੁਰ, ਮੀਤ ਪ੍ਰਧਾਨ ਸ੍ਰੀਮਤੀ ਦੀਪਤੀ ਢਿੱਲੋਂ ਮੁੱਖ ਅਧਿਆਪਕਾ ਸਹਸ ਨਈ ਅਬਾਦੀ, ਸ. ਜਗਜੀਤ ਸਿੰਘ ਲੈਕਚਰਾਰ ਜਨਰਲ ਸਕੱਤਰ ਲੈਕਚਰਾਰ ਸਸਸਸ ਪਥਿਆਲ, ਸ. ਦਲਜੀਤ ਸਿੰਘ ਡੀ ਐਮ ਸਪੋਰਟਸ ਪ੍ਰਬੰਧਕੀ ਅਤੇ ਵਿੱਤੀ ਸਕੱਤਰ, ਸ.ਪ੍ਰਭਜੋਤ ਸਿੰਘ ਲੈਕਚਰਾਰ ਸਸਸਸ ਬੋਹਣ ਸਹਾਇਕ ਸਕੱਤਰ, ਸ਼੍ਰੀ ਵਿਸ਼ੰਬਰ ਚੰਦ ਸੀਨੀ.ਸਹਾਇਕ, ਸ.ਹਰਦੀਪ ਸਿੰਘ ਡਾਟਾ ਅਪਰੇਟਰ ਅਤੇ ਸ.ਬਲਬੀਰ ਸਿੰਘ ਟੈਕਨੀਕਲ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਗਈ। ਇਸ ਜਨਰਲ ਹਾਉਸ ਦੀ ਮੀਟਿੰਗ ਵਿੱਚ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸ਼੍ਰੀ ਧੀਰਜ ਵਿਸ਼ਿਸ਼ਟ, ਸਿੱਖਿਆ ਸੁਧਾਰ ਕਮੇਟੀ ਦੇ ਇੰਚਾਰਜ ਸ਼੍ਰੀ ਸ਼ੈਲੇਂਦਰ ਠਾਕੁਰ, ਡੀ.ਐਸ.ਐਸ.ਐਮ. ਸ. ਜਤਿੰਦਰ ਸਿੰਘ , ਪ੍ਰਿੰਸੀਪਲ ਅਮਨਦੀਪ ਸ਼ਰਮਾ, ਪ੍ਰਿੰਸੀਪਲ ਸ. ਇੰਦਰਜੀਤ ਸਿੰਘ ,ਰਾਜਨ ਅਰੋੜਾ, ਧਰਮਿੰਦਰ ਸਿੰਘ ,ਕਰਨ ਸ਼ਰਮਾ, ਲਲਿਤਾ ਰਾਣੀ, ਅਰਵਿੰਦਰ ਕੌਰ, ਗੁਰਜਿੰਦਰ ਸਿੰਘ, ਅਨੀਤਾ ਰਾਣਾ, ਆਸ਼ਾ ਰਾਣੀ, ਤੇਜਿੰਦਰ ਕੁਮਾਰ, ਜਤਿੰਦਰਪਾਲ ਸਿੰਘ, ਅਸ਼ੋਕ ਕੁਮਾਰ , ਕੁਲਵੰਤ ਸਿੰਘ, ਮੈਡਮ ਪ੍ਰੀਤੀ ਰਤਨ, ਚੌਧਰੀ ਰਾਮ ਭਜਨ, ਲਖਵੀਰ ਸਿੰਘ ,ਹਰਪ੍ਰੀਤ ਸਿੰਘ, ਗੋਪੀ ਚੰਦ, ਬੀ.ਐਮ.ਸਪੋਰਟਸ ਸ਼੍ਰੀ ਜਗਦੀਸ਼ ਬਹਾਦਰ ਸਿੰਘ, ਸੰਦੀਪ ਸਿੰਘ, ਦਵਿੰਦਰ ਸਿੰਘ, ਠਾਕੁਰ ਕਰਨ ਮਹਿਤਾ, ਰੋਹਿਤ ਕੁਮਾਰ, ਹੇਮ ਰਾਜ, ਪ੍ਰਦੀਪ ਕੁਮਾਰ, ਨਰਿੰਦਰ ਸਿੰਘ , ਜੋਨ ਸਕੱਤਰ ਸ਼੍ਰੀ ਬਲਵੀਰ ਸਿੰਘ , ਪ੍ਰੇਮ ਸਿੰਘ , ਕੁਲਵਿੰਦਰ ਸਿੰਘ , ਦਲੀਪ ਕੁਮਾਰ , ਸਤਪਾਲ ਸਿੰਘ, ਸਰਬਜੋਤ ਸਿੰਘ, ਹਰਵਿੰਦਰ ਸਿੰਘ, ਸੰਦੀਪ ਕੁਮਾਰ ਆਦਿ ਹਾਜਰ ਸਨ।