ਹੁਸ਼ਿਆਰਪੁਰ, 01 ਅਗਸਤ (ਜਨਸੰਦੇਸ਼ ਐਕਸਪ੍ਰੈਸ)-ਬਲਾਕ ਭੂੰਗਾ-2 ਵਲੋਂ ਆਜ਼ਾਦੀ ਦੇ 75ਵੇੰ ਅੰਮ੍ਰਿਤ ਮਹਾਂਓੁਤਸਵ ਨੂੰ ਸਮਰਪਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ 2022-23 ਸਰਕਾਰੀ ਐਲੀਮੈਂਟਰੀ ਸਕੂਲ ਬਸੀ-ਬੱਲੋ ਵਿਖੇ ਧੂਮਧਾਮ ਨਾਲ ਕਰਵਾਏ ਗਏ। ਜਿਸ ਵਿੱਚ ਸਮੂਹ ਬਲਾਕ ਦੇ ਸਾਰੇ ਸਕੂਲਾਂ ਦੇ ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। ਪੇਟਿੰਗ ਮੁਕਾਬਲੇ ਵਿੱਚ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚਮਾਰ ਛੱਪੜੀ ਵਿਖੇ ਪੰਜਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਲਵਪ੍ਰੀਤ ਕੌਰ ਪੁੱਤਰੀ ਸ. ਮਲਕੀਤ ਸਿੰਘ ਨੇ ਜਬਰਦਸਤ ਮੁਕਾਬਲੇ ਵਿੱਚ ਮੈਡਲ ਤੇ ਸਰਟੀਫਿਕੇਟ ਜਿੱਤ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ। ਹੈੱਡ ਟੀਚਰ ਅਸ਼ੋਕ ਰਾਜਪੂਤ ਨੇ ਇਸ ਪ੍ਰਾਪਤੀ ਤੇ ਵਿਦਿਆਰਥਣ ਅਤੇ ਓੁਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਓਹਨਾਂ ਕਿਹਾ ਕਿ ਸਕੂਲ ਦੇ ਸਮੂਹ ਸਟਾਫ਼ ਨੂੰ ਪੂਰੀ ਓੁਮੀਦ ਹੈ ਕਿ ਲਵਪ੍ਰੀਤ ਕੌਰ ਭਵਿੱਖ ਵਿੱਚ ਵੀ ਇੰਝ ਹੀ ਮੱਲਾਂ ਮਾਰਦੀ ਰਹੇਗੀ। ਇਸ ਮੌਕੇ ਹੈੱਡ ਟੀਚਰ ਅਸ਼ੋਕ ਰਾਜਪੂਤ, ਅਨੀਤਾ ਰਾਣੀ, ਮੀਨਾ ਕੁਮਾਰੀ, ਲਲੀਤਾ ਕੁਮਾਰੀ ਤੇ ਪ੍ਰਿਆ ਠਾਕੁਰ ਹਾਜਰ ਸਨ।