ਤਲਵਾੜਾ, 30 ਜੁਲਾਈ (ਬਲਦੇਵ ਰਾਜ ਟੋਹਲੂ)- ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਮੁਕੇਰੀਆਂ ਦੀ ਹੰਗਾਮੀ ਮੀਟਿੰਗ ਪ੍ਰਧਾਨ ਗਿਆਨ ਸਿੰਘ ਗੁਪਤਾ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਤਹਿਸੀਲ ਮੁਕੇਰੀਆਂ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਐਸੋਸੀਏਸ਼ਨ ਦੇ ਜਨ. ਸਕੱਤਰ ਉਤੱਮ ਸਿੰਘ ਤੇ ਵਿੱਤ ਸਕੱਤਰ ਯੁਗਰਾਜ ਸਿੰਘ ਨੇ ਪੈਨਸ਼ਨਰਜ਼ ਦੀ ਲੰਬਿਤ ਮੰਗਾਂ ’ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਪਰੰਤ ਹਾਜ਼ਰ ਪੈਨਸ਼ਨਰਜ਼ ਨੇ ਪੰਜਾਬ ਸਰਕਾਰ ਤੋਂ ਪੰਜਾਬ ਦੇ ਪੈਨਸ਼ਨਰਜ਼ ਨੂੰ 2.59 ਦੇ ਗੁਣਾਂਕ ਨਾਲ ਸੋਧੀ ਹੋਈ ਪੈਨਸ਼ਨ ਦੇਣ ਦੀ ਮੰਗ ਕੀਤੀ। ਇਕੱਤਰ ਪੈਨਸ਼ਨਰਜ਼ ਨੇ ਉਕਤ ਅਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦਕ ਸੰਘਰਸ਼ ਵਿੱਢਣ ਲਈ ਅਗਲੇਰੀ ਵਿਉਂਤਬੰਦੀ ਤਿਆਰ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੁੰਦਨ ਸਿੰਘ, ਪ੍ਰਿੰਸੀਪਲ ਉਪਦੇਸ਼ ਕੁਮਾਰ, ਮੇਲਾ ਰਾਮ, ਚੌਧਰੀ ਬੰਸੀ ਲਾਲ, ਸੋਹਨ ਸਿੰਘ, ਨੂਰ ਮੁਹਮੰਦ, ਸੋਮਪਾਲ ਆਦਿ ਹਾਜ਼ਰ ਸਨ। ਤਹਿਸੀਲ ਮੁਕੇਰੀਆਂ ਦੀ ਹੰਗਾਮੀ ਮੀਟਿੰਗ ਪ੍ਰਧਾਨ ਗਿਆਨ ਸਿੰਘ ਗੁਪਤਾ ਦੀ ਅਗਵਾਈ ਹੇਠ ਹੋਈ।