ਜਲੰਧਰ, 29 ਜੁਲਾਈ (ਜਨਸੰਦੇਸ਼ ਐਕਸਪ੍ਰੈਸ)- ਅੱਜ ਪੰਜਾਬ ਸਟੇਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਲੰਧਰ ਦੇ ਮੈਂਬਰਾਂ ਵਲੋ ਸ. ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਮਾਨਯੋਗ ਡਿਪਟੀ ਕਮਿਸ਼ਨਰ ਸ. ਜਸਪੀ੍ਤ ਸਿੰਘ ਜੀ ਦੇ ਜਲੰਧਰ ਵਿਖੇ ਤੈਨਾਤ ਹੋਣ ਤੇ ਓਹਨਾਂ ਨੂੰ ਗੁਲਦਸਤਾ ਦੇ ਕੇ ਜੀ ਆਇਆ ਨੂੰ ਕਿਹਾ ਗਿਆ। ਇਸ ਦੇ ਨਾਲ ਹੀ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਸਬੰਧੀ ਮੈਮੋਰੰਡਮ ਵੀ ਮੁਖ ਮੰਤਰੀ ਨੂੰ ਸੰਬੋਧਿਤ ਕਰ ਕੇ ਦਿਤਾ ਦਿੱਤਾ ਗਿਆ। ਇਸ ਸਮੇਂ ਹੋਰਨਾਂ ਤੋ ਇਲਾਵਾ ਮਨੋਹਰ ਲਾਲ ਜਨਰਲ ਸਕੱਤਰ, ਅਵਤਾਰ ਸਿੰਘ ਕਾਨੂੰਗੋ ਪ੍ਰੈਸ ਸਕੱਤਰ, ਐੱਚ.ਐੱਸ..ਸੋਹਲ, ਜੋਗਿੰਦਰ ਸਿੰਘ, ਨਿਰੰਜਣ ਦਾਸ ਆਦਿ ਹਾਜ਼ਰ ਸਨ।
ਅਵਤਾਰ ਸਿੰਘ ਕਾਨੂੰਗੋ ਪ੍ਰੈਸ ਸਕੱਤਰ 98155-70352