ਤਲਵਾੜਾ, 29 ਜੁਲਾਈ (ਬਲਦੇਵ ਰਾਜ ਟੋਹਲੂ)- ਕਸਬਾ ਅੱਡਾ ਝੀਰ ਦਾ ਖੂਹ ਵਿਖੇ ਵਾਪਰੇ ਸੜਕ ਹਾਦਸੇ ’ਚ ਸ਼ਰਾਬ ਕਾਰੋਬਾਰੀ ਦੀ ਮੌਤ ਦੀ ਹੋ ਗਈ ਹੈ। ਜਦਕਿ ਗੱਡੀ ਦਾ ਚਾਲਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਵਰ੍ਹਦੇ ਮੀਂਹ ’ਚ ਦਸੂਹਾ ਦੇ ਪ੍ਰਸਿੱਧ ਸ਼ਰਾਬ ਕਾਰੋਬਾਰੀ ਕੇ.ਡੀ.ਖੋਸਲਾ ਆਪਣੀ ਇਨੋਵਾ ਗੱਡੀ ’ਚ ਤਲਵਾੜਾ ਵਾਲੇ ਪਾਸੇ ਨੂੰ ਜਾ ਰਿਹਾ ਸੀ। ਤਲਵਾੜਾ-ਹਾਜੀਪੁਰ ਮੁੱਖ ਸੜਕ ਮਾਰਗ ’ਤੇ ਪੈਂਦੇ ਅੱਡਾ ਝੀਰ ਦਾ ਖੂਹ ਦੇ ਨਜ਼ਦੀਕ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਦੀ ਕੰਡਕਟਰ ਵਾਲੀ ਸਾਈਡ ਸੜਕ ਕੰਢੇ ਖਡ਼੍ਹੇ ਦਰੱਖਤ ’ਚ ਜਾ ਵੱਜੀ। ਹਾਦਸੇ ਵਿੱਚ ਕੇ.ਡੀ. ਖੋਸਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੱਡੀ ਚਾਲਕ ਅਨਿਲ ਕੁਮਾਰ ਉਰਫ਼ ਬਿੱਟੂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਮੌਕੇ ’ਤੇ ਪਹੁੰਚੀ ਤਲਵਾੜਾ ਪੁਲੀਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ।