ਤਲਵਾੜਾ, 29 ਜੁਲਾਈ (ਬਲਦੇਵ ਰਾਜ ਟੋਹਲੂ)- ਤਲਵਾੜਾ ਦੇ ਬੀ.ਡੀ.ਪੀ.ਓ. ਦਫ਼ਤਰ ਵਿਖੇ 1 ਅਗਸਤ ਨੂੰ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਅਤੇ ਹੱਲ ਕਰਨ ਵਾਸਤੇ ਖੁੱਲ੍ਹਾ ਦਰਬਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਦੇ ਵਿੱਚ ਵੱਖ-ਵੱਖ ਮਹਿਕਮਿਆਂ ਦੇ ਕਾਊਂਟਰ ਲਗਾਏ ਜਾਣਗੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਮੌਕੇ ਤੇ ਹੱਲ ਕੀਤੀਆਂ ਜਾਣਗੀਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਵਿਕਰਾਂਤ ਜੋਤੀ ਨੇ ਕਿਹਾ ਕਿ 1 ਅਗਸਤ ਨੂੰ ਬੀ.ਡੀ.ਪੀ.ਓ. ਦਫ਼ਤਰ ਵਿਖੇ ਹਰ ਮਹਿਕਮੇ ਦੇ ਅਫ਼ਸਰ ਪਹੁੰਚਣਗੇ, ਜਿਸ ਵਿਚ ਬੀ.ਡੀ.ਪੀ.ਓ. ਦਫਤਰ, ਨਗਰ ਕੌਂਸਲ ਦਫ਼ਤਰ, ਜੰਗਲਾਤ ਵਿਭਾਗ, ਤਹਿਸੀਲ ਵਿਭਾਗ, ਸੀ.ਡੀ.ਪੀ.ਓ. ਦਫ਼ਤਰ, ਥਾਣਾ ਤਲਵਾੜਾ ਦਫਤਰ,.ਬਿਜਲੀ ਦਫ਼ਤਰ, ਤਹਿਸੀਲ ਭਲਾਈ ਦਫਤਰ, ਫੂਡ ਸਪਲਾਈ ਦਫ਼ਤਰ, ਵਾਟਰ ਸਪਲਾਈ ਮਹਿਕਮੇ ਦੇ ਅਫ਼ਸਰ ਤੇ ਇਸ ਤੋਂ ਇਲਾਵਾ ਹੋਰ ਮਹਿਕਮਿਆਂ ਦੇ ਅਫ਼ਸਰ ਪਹੁੰਚਣਗੇ। ਇਸ ਦਰਬਾਰ ਵਿੱਚ ਕੋਈ ਵੀ ਆਪਣੀ ਮੁਸ਼ਕਿਲ ਲੈ ਕੇ ਆ ਸਕਦਾ ਹੈ, ਜਿਸ ਨੂੰ ਮੌਕੇ ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।