ਹਰਿਆਣਾ , 26 ਜੁਲਾਈ (ਰਮਨਦੀਪ)- ਅੱਜ ਰਾਜਪੂਤ (ਸਿਬੈਇਆ) ਪਰਿਵਾਰਾਂ ਦੀ ਇਕ ਜ਼ਰੂਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਮੰਦਿਰ ਵਿਖੇ ਚੱਲ ਰਹੇ ਕੰਮ ਵਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਜੋ ਕਿ ਅੱਗੇ ਹੋਣ ਵਾਲੇ ਕੰਮਾਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨੇਪਰੇ ਚਾੜੇਗੀ।
ਸਾਰਿਆ ਦੀ ਸਹਿਮਤੀ ਨਾਲ ਹੇਠ ਲਿਖੇ ਅਨੁਸਾਰ ਕਮੇਟੀ ਗਠਿਤ ਕੀਤੀ ।
1 ਸ਼੍ਰੀ ਰਾਕੇਸ਼ ਠਾਕੁਰ – ਪ੍ਰਧਾਨ
2 ਸ਼੍ਰੀ ਬਹਾਦੁਰ ਸਿੰਘ – ਵਾਈਸ.ਪ੍ਰਧਾਨ
3 ਸ਼੍ਰੀ ਗੁਰਬਚਨ ਸਿੰਘ – ਸਕੱਤਰ
4 ਸ਼੍ਰੀ ਰਾਜੇਸ਼ ਕੁਮਾਰ ਰਾਜੂ – ਸਹਾਇਕ ਸਕੱਤਰ
5 ਸ਼੍ਰੀ ਰੋਹਿਤ ਕੁਮਾਰ ਰੋਮੀ – ਕੈਸ਼ੀਅਰ
6 ਸ਼੍ਰੀ ਰਵਿੰਦਰ ਕੁਮਾਰ ਥਿੰਦਰ – ਐਗਜੈਕਟਿਵ ਮੈਂਬਰ
7 ਸ਼੍ਰੀ ਸੰਜੀਵ ਕੁਮਾਰ ਕਾਕੂ – ਐਗਜੈਕਟਿਵ ਮੈਂਬਰ
8 ਮਹਿਲਾ ਵਿੰਗ – ਸ਼੍ਰੀਮਤੀ ਕਮਲੇਸ਼ ਠਾਕੁਰ
9 ਮਹਿਲਾ ਵਿੰਗ =ਸ਼੍ਰੀਮਤੀ ਅਨੀਤਾ ਦੇਵੀ
ਨਵੀਂ ਬਣੀ ਕਮੇਟੀ ਨੇ ਸਾਰਿਆ ਨੂੰ ਭਰੋਸਾ ਦਿਵਾਇਆ ਕਿ ਮੰਦਿਰ ਦਾ ਕੰਮ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ । ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਕੇਸ਼ ਠਾਕੁਰ ਤੇ ਪਹਿਲਾ ਦਿੱਤੇ ਹੋਏ ਸਹਿਯੋਗ ਦਾ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਜੋ ਪਰਿਵਾਰ ਪਿੰਡ ਤੋਂ ਬਾਹਰ ਰਹਿੰਦੇ ਹਨ, ਉਹਨਾਂ ਵਲੋਂ ਦਿੱਤੇ ਸਹਿਯੋਗ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੰਦਿਰ ਦਾ ਕੰਮ ਹੋਰ ਵਧੀਆ ਢੰਗ ਨਾਲ ਕੀਤਾ ਜਾਵੇਗਾ ਅਤੇ ਬਿਜਲੀ ਤੇ ਪਾਣੀ ਦੀ ਸਮੱਸਿਆ ਦਾ ਵੀ ਹੱਲ ਜਲਦੀ ਕੀਤਾ ਜਾਵੇਗਾ। ਕਮੇਟੀ ਤੋਂ ਇਲਾਵਾ ਸ਼੍ਰੀ ਦਰਸ਼ਨ ਰਾਮ, ਵਿਜੈ ਸਿੰਘ, ਜਸਪਾਲ ਸਿੰਘ ਪੰਚ, ਰਸ਼ਪਾਲ ਸਿੰਘ, ਸ਼ਮਸ਼ੇਰ ਸਿੰਘ, ਵਿਕੀ, ਦੀਪੂ, ਪ੍ਰਿੰਸ, ਮੰਟੂ ਠਾਕੁਰ, ਵੰਸ਼ ,ਲਵ-ਕੁਸ਼ ਆਦਿ ਹਾਜ਼ਰ ਸਨ।